Thursday, November 21, 2024

ਸਲਾਈਟ ਵਿਖੇ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸਾਸ਼ਤਰੀ ਜੀ ਦਾ ਜਨਮ ਦਿਵਸ ਮਨਾਇਆ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਗੋਵਾਲ ਇੰਸਟੀਚਿਊਟ ਲੌਗੋਵਾਲ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਰਾਸ਼ਟਰੀ ਨਾਇਕ, ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਜੀ ਦਾ ਜਨਮ ਦਿਵਸ ਡਾਕਟਰ ਰਾਜੇਸ਼ ਕੁਮਾਰ ਦੀ ਅਗਵਾਈ ਅਤੇ ਡਾਕਟਰ ਆਰ.ਕੇ ਯਾਦਵ ਦੀ ਦੇਖ-ਰੇਖ ‘ਚ ਸਥਾਨਕ ਆਈ.ਐਸ.ਟੀ.ਈ ਹਾਲ ਵਿਖੇ ਪੂਰੇ ਜੋਸ਼ ਨਾਲ ਮਨਾਇਆ ਗਿਆ।ਸੰਸਥਾ ਦੇ ਨਿਰਦੇਸ਼ਕ ਅਤੇ ਮੁੱਖ ਮਹਿਮਾਨ ਡਾਕਟਰ ਮਣੀ ਕਾਂਤ ਪਾਸਵਾਨ ਅਤੇ ਹੋਰ ਬੁਲਾਰਿਆਂ ਨੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੂੰ ਸੰਬੋਧਨ ਕਰਦਿਆਂ ਗਾਂਧੀ ਜੀ ਅਤੇ ਲਾਲ ਬਹਾਦਰ ਸਾਸ਼ਤਰੀ ਦੇ ਸੱਚ ਅਤੇ ਅਹਿੰਸਾ ਦੇ ਮਾਰਗ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ‘ਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਪਰੇਰਿਆ।ਇਸ ਮੌਕੇ ਡੀਨ (ਰਿਸਰਚ) ਡਾਕਟਰ ਸੁਰਿੰਦਰ ਸਿੰਘ, ਡੀਨ (ਸਟਾਫ ਅਤੇ ਫੈਕਲਟੀ ਕਲਿਆਣ) ਡਾਕਟਰ ਕਮਲੇਸ਼ ਪਸਾਦਿ, ਡਾਕਟਰ ਰਾਜੇਸ਼ ਕੁਮਾਰ ਡੀਨ (ਵਿਦਿਆਰਥੀ ਕਲਿਆਣ), ਡਾਕਟਰ ਅਜਾਤ ਸ਼ਤਰੂ ਅਰੋੜਾ, ਡਾਕਟਰ ਗੁਲਸ਼ਨ ਜਾਵਾ, ਡਾਕਟਰ ਪੀ.ਕੁਮਾਰ, ਪ੍ਰੋ. ਅੰਸ਼ੂਕਾ ਬਾਂਸਲ, ਇੰਜ. ਜੁਝਾਰ ਲੌਗੋਵਾਲ, ਗੁਰਬਖਸ ਸਿੰਘ, ਸਹਬਜੀਤ ਸਿੰਘ, ਸਸੀ ਰੰਜ਼ਨ, ਗੁਰਨਾਮ ਸਿੰਘ ਆਦਿ ਅਧਿਕਾਰੀ, ਸਟਾਫ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਸਨ।ਮੰਚ ਸੰਚਾਲਨ ਜੋਤਿ ਅਦਿਤਯ ਵਲੋਂ ਕੀਤਾ ਗਿਆ।ਡਾਕਟਰ ਯਾਦਵ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …