ਤੁੰਗਵਾਲੀ ਨੇ ਕੀਤਾ ਉਵਰ ਆਲ ਟਰਾਫੀ ‘ਤੇ ਕਬਜ਼ਾ
ਭੀਖੀ, 6 ਅਕਤੂਬਰ (ਕਮਲ ਜ਼ਿੰਦਲ) – ਸ਼ਹੀਦ ਲੈਫਟੀਨੈਂਟ ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਖੇਡ ਕਲੱਬ ਭੀਖੀ ਵਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਪੰਜ ਦਿਨਾਂ ਕਾਸਕੋ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਦਾ ਉਦਘਾਟਨ ਕਲੱਬ ਮੈਂਬਰਾਂ ਵਲੋਂ ਕੀਤਾ ਗਿਆ।ਟੂਰਨਾਮੈਂਟ ਦੇ ਵੱਖ-ਵੱਖ ਸੈਸ਼ਨਾਂ ਡਾ. ਮੋਹਨਜੀਤ ਸਿੰਘ ਦਲਿਉਂ, ਡਾ. ਸੁਖਦਰਸ਼ਨ ਸੋਨੀ, ਚਰਨਜੀਤ ਸਿੰਘ ਢਿੱਲੋਂ, ਲੱਖਾ ਸਿੰਘ ਸਾਬਕਾ ਜੇਈ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ, ਅਮਰਿੰੰਦਰ ਸਿੰਘ, ਸਾਬਕਾ ਐਸ.ਡੀ.ਓ ਰਜਿੰਦਰ ਸਿੰਘ ਰੋਹੀ, ਸੰਦੀਪ ਮਿੱਤਲ ਦੀਪੂ, ਵਿਨਰਜੀਤ ਸਿੰਘ ਗੋਲਡੀ, ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਰਾਮ ਸਿੰਘ ਚਹਿਲ, ਸੀਰਾ ਕੋਟੜਾ ਆਦਿ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਿਰਕਤ ਕੀਤੀ।ਟੂਰਨਾਮੈਂਟ ਦੌਰਾਨ 66 ਟੀਮਾਂ ਨੇ ਭਾਗ ਲਿਆ।ਟੂਰਾਨਮੈਂਟ ਦੇ ਅੰਤਿਮ ਦਿਨ ਕਾਂਗਰਸੀ ਆਗੂ ਚੁਸਪਿੰਦਰਵੀਰ ਸਿੰਘ ਭੁਪਾਲ ਅਤੇ ਜਿਲਾ ਕਾਂਗਰਸ ਪ੍ਰਧਾਨ ਅਰਸ਼ਦੀਪ ਸਿੰਘ ਮਾਇਕਲ ਗਾਗੋਵਾਲ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।ਯੂਥ ਆਗੂ ਕੁਲਸ਼ੇਰ ਸਿੰਘ ਰੂਰਲ ਦੀ ਅਗਵਾਈ ਹੇਠ ਕਰਵਾਏ ਗਏ।ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਤੁੰਗਵਾਲੀ ਨੇ ਸਮਾਉਂ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਭੀਖੀ ਨੇ ਮਹਿਰਾਜ ਨੂੰ ਹਰਾ ਕੇ ਫਾਇਨਲ ਵਿੱਚ ਪੁੱਜੀ।ਫਾਇਨਲ ਮੈਚ ਵਿੱਚ ਤੁੰਗਵਾਲੀ ਨੇ ਭੀਖੀ ਨੂੰ ਹਰਾ ਕੇ ਆਲ ਉਵਰ ਟਰਾਫੀ ‘ਤੇ ਕਬਜ਼ਾ ਕੀਤਾ।
ਕਲੱਬ ਵਲੋਂ ਜੇਤੂ ਟੀਮਾਂ ਨੂੰ ਕੱਪਾਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਮੈਨ ਆਫ ਦੀ ਸੀਰੀਜ਼ ਬਿਜਲੀ ਬਠਿੰਡਾ ਰਿਹਾ ਅਤੇ ਬੈਸਟ ਬੈਟਸਮੈਨ ਦਾ ਖਿਤਾਬ ਗੁੱਗੂ ਗਿੱਲ ਅਤੇ ਕੋਹਲੀ ਫੁੱਲੋਮਿੱਠੀ ਨੇ ਸਾਂਝੇ ਤੌਰ ‘ਤੇ ਜਿੱਤਿਆ।ਬੈਸਟ ਬਾਊਲਰ ਦਾ ਖਿਤਾਬ ਸ਼ੈਂਕੀ ਸਮਾਉਂ ਦੇ ਹਿੱਸੇ ਆਇਆ।ਚੁਸਪਿੰਦਰਵੀਰ ਚਹਿਲ ਅਤੇ ਅਰਸ਼ਦੀਪ ਮਾਇਕਲ ਗਾਗੋਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਮਾਨਸਾ ਜਿਲੇ ਦੇ ਨੌਜਵਾਨ ਏਸ਼ੀਆਈ ਖੇਡਾਂ ਖੇਡਾਂ ਤੱਕ ਮੱਲ੍ਹਾਂ ਮਾਰ ਰਹੇ ਹਨ।ਜਿੰਨਾਂ ਤੋਂ ਸੇਧ ਲੈ ਕੇ ਹੋਰ ਨੌਜਵਾਨਾਂ ਨੂੰ ਵੀ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।ਅੱਵਲ ਖਿਡਾਰੀਆਂ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਡਿੰਪਲ ਅਰੋੜਾ, ਵੀਰੇਨ ਕੁਮਾਰ ਤੰਵਰ, ਹਰਦੀਪ ਸਿੰਘ ਨੰਬਰਦਾਰ, ਦਿਰੇਨ ਕੁਮਾਰ, ਰਜਨੀਸ਼ ਸ਼ਰਮਾ ਕਾਲਾ, ਬਲਰਾਜ ਬਾਂਸਲ, ਰਿਸ਼ਵ ਸਿੰਗਲਾ, ਰਛਪਾਲ ਸਿੰਘ ਟੈਣੀ, ਗਵਿਸ਼ ਗੌਤਮ, ਅਸ਼ਵਨੀ ਅਸਪਾਲ ਅਤੇ ਗੁਰਦੀਪ ਸਿੰਘ ਕਿਰਚ ਵੀ ਹਾਜ਼ਰ ਸਨ।