ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਜੋਨ ਲੌਂਗੋਵਾਲ ਦੀ ਪੱਧਰੀ ਐਥਲੈਟਿਕਸ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਕਰਵਾਈ ਗਈ।ਜਿਸ ਵਿੱਚ ਸਰਕਾਰੀ ਐਲੀਮੈਂਟਰੀ ਰੱਤੋਕੇ ਦੇ ਅਥਲੀਟ ਲੜਕੇ ਅਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਹਨਾਂ ਮੁਕਾਬਲਿਆਂ ਵਿੱਚ ਜਗਸੀਰ ਸਿੰਘ ਪੁੱਤਰ ਰਾਮ ਸਿੰਘ ਨੇ 100 ਮੀਟਰ ਦੌੜ ਦੌਰਾਨ ਜ਼ੋਨ ਵਿੱਚ ਸਭ ਅਥਲੀਟਾਂ ਨੂੰ ਮਾਤ ਦਿੰਦਿਆਂ ਸੋਨ ਤਗਮਾ ਜਿੱਤਿਆ ਅਤੇ ਲੰਬੀ ਛਾਲ ਮੁਕਾਬਲੇ ਵਿੱਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ।ਗੋਲਾ ਸੁੱਟਣ ਮੁਕਾਬਲੇ ਵਿੱਚ ਯੁਵਰਾਜ ਸਿੰਘ ਪੁੱਤਰ ਬਲਜੀਤ ਸਾਹੋਕੇ ਨੇ ਸੇਨੇ, ਜਸਕਰਨ ਸਿੰਘ ਨੇ ਚਾਂਦੀ ਦਾ ਤਮਗਾ ਸਕੂਲ ਦੀ ਝੋਲੀ ਪਾਇਆ।200 ਮੀਟਰ ਦੌੜ ਵਿੱਚ ਮਹਿਕਪ੍ਰੀਤ ਕੌਰ ਨੇ ਸੋਨੇ ਦਾ ਤਮਗਾ ਜਿੱਤਿਆ।ਖੁਸ਼ਪ੍ਰੀਤ ਕੌਰ ਨੇ 100 ਮੀਟਰ ਦੌੜ ਵਿੱਚ ਚਾਂਦੀ ਦੇ ਤਮਗੇ ਤੇ ਕਬਜ਼ਾ ਕਰਦੇ ਹੋਏ ਜਿਲ੍ਹਾ ਪੱਧਰੀ ਅਥਲੈਟਿਕਸ ਮੀਟ ਚ ਆਪਣਾ ਸਥਾਨ ਪੱਕਾ ਕੀਤਾ।600 ਮੀਟਰ ਦੌੜ ਵਿੱਚ ਤਰਨਪ੍ਰੀਤ ਕੌਰ ਨੇ ਸੋਨ ਤਮਗਾ ਆਪਣੇ ਨਾਮ ਕੀਤਾ ਜਦਕਿ ਜਸਨੂਰ ਕੌਰ ਇਸੇ ਮੁਕਾਬਲੇ ਵਿੱਚ ਤੀਸਰੇ ਸਥਾਨ ‘ਤੇ ਰਹੀ।ਸਾਹਿਲਪ੍ਰੀਤ ਸਿੰਘ ਉਚੀ ਛਾਲ ਮੁਕਾਬਲੇ ਵਿੱਚ ਦੂਸਰੇ ਅਤੇ 200 ਮੀਟਰ ਦੌੜ ਵਿੱਚ ਤੀਸਰੇ ਸਥਾਨ ,ਤੇ ਰਿਹਾ।ਕੁੜੀਆਂ ਦੇ ਉਚੀ ਛਾਲ ਮੁਕਾਬਲੇ ਵਿੱਚ ਹਰਮਨਜੋਤ ਕੌਰ ਤੀਸਰੇ ਸਥਾਨ ‘ਤੇ ਰਹੀ।ਇਹ ਸਾਰੇ ਖਿਡਾਰੀ ਜਿਲ੍ਹਾ ਪੱਧਰੀ ਅਥਲੈਟਿਕਸ ਮੀਟ ‘ਚ ਭਾਗ ਲੈਣਗੇ।ਸਕੂਲ ਪਹੁੰਚਣ ‘ਤੇ ਖਿਡਾਰੀਆਂ ਦਾ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਵੈਲਫੇਅਰ ਐਸੋਸੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ, ਵੀਰਪਾਲ ਸਿੰਘ, ਗੁਰਮੀਤ ਕੁੱਬੇ, ਸੁਮਨ ਗੋਇਲ, ਕਰਮਜੀਤ ਕੌਰ, ਸਤਪਾਲ ਕੌਰ, ਰਣਜੀਤ ਕੌਰ, ਪ੍ਰਦੀਪ ਸਿੰਘ, ਚਰਨਜੀਤ ਕੌਰ, ਰੇਨੂੰ ਸਿੰਗਲਾ ਆਦਿ ਹਾਜ਼ਰ ਸਨ।ਪ੍ਰੈਸ ਨੂੰ ਇਹ ਜਾਣਕਾਰੀ ਖੇਡ ਇੰਚਾਰਜ਼ ਸੁਖਪਾਲ ਸਿੰਘ ਅਤੇ ਸੁਰਿੰਦਰ ਸਿੰਘ ਨੇ ਦਿੰਦਿਆ ਵਿਸ਼ਵਾਸ਼ ਪ੍ਰਗਟਾਇਆ ਕਿ ਜਿਲ੍ਹਾ ਪੱਧਰ ‘ਤੇ ਵੀ ਸਾਡੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …