ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਡੀ.ਪੀ.ਐਸ ਖਰਬੰਦਾ ਸਕੱਤਰ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਨਿਰਦੇਸਾਂ ਅਨੁਸਾਰ ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਆਈ.ਟੀ.ਆਈ ਪਾਸ ਹੋਏ ਸਿਖਿਆਰਥੀਆਂ ਦੀ ਕਾਨਵੋਕੇਸ਼ਨ ਸਮਾਰੋਹ ਅਤੇ ਅਪ੍ਰੈਂਟਿਸਸ਼ਿਪ ਪਾਸ ਸਿਖਿਆਰਥੀਆਂ ਦਾ ‘ਕੌਂਸਲ ਦੀਕਸ਼ਾਂਤ’ ਸਮਾਰੋਹ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅਸ਼ੋਕ ਤਲਵਾੜ ਚੇਅਰਮੈਨ ਨਗਰ ਸੁਧਾਰ ਟਰਸਟ ਵਲੋਂ ਸਿਰਕਤ ਕੀਤੀ ਗਈ ਅਤੇ ਹਰ ਟਰੇਡ ਦੇ ਪਹਿਲੇ 3 ਸਥਾਨਾਂ ‘ਤੇ ਆਉਣ ਵਾਲੇ ਤਕਰੀਬਨ 50 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਚੇਅਰਮੈਨ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਇੰਜੀ: ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਵਿਚੋਂ ਮੋਹਰਲੀਆਂ ਸੰਸਥਾਵਾਂ ਵਿੱਚ ਹੈ।ਇਸ ਵਿੱਚ ਕੋਰਸ ਕਰਨ ਵਾਲੇ ਸਿਖਿਅਰਥੀਆਂ ਨੂੰ 100% ਨੋਕਰੀ ‘ਤੇ ਪਲੇਸ ਕਰਵਾਇਆ ਜਾਂਦਾ ਹੈ।ਉਨ੍ਹਾਂ ਨੇ ਸਿਖਿਆਰਥੀਆ ਨੂੰ ਪੰਜਾਬ ਸਰਕਾਰ ਦੀ ਗੰਭੀਰਤਾ ਬਾਰੇ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਸਿਖਿਆਰਥੀਆਂ ਬਾਹਰਲੇ ਮੁਲਕਾਂ ਵਿੱਚ ਨਾ ਜਾਣ ਅਤੇ ਇਥੇ ਹੀ ਰਹਿ ਕੇ ਆਪਣਾ ਕਾਰੋਬਾਰ ਜਾਂ ਨੌਕਰੀ ਹਾਸਲ ਕਰਨ।ਸਰਕਾਰ ਉਨ੍ਹਾਂ ਨੂੰ ਕਾਰੋਬਾਰ ਚਲਾਉਣ ਵਾਸਤੇ ਕਰਜ਼ਾ ਵੀ ਮੁਹਾਈਆ ਕਰਵਾ ਰਹੀ ਹੈ।
ਇਸ ਮੋਕੇ ਸੰਸਥਾ ਦੇ ਪਲੇਸਮੈਂਟ ਅਫਸਰ ਇੰਸਪੈਕਟਰ ਨਵਦੀਪ ਸਿੰਘ ਵੈਲਡਰ ਸੰਸਥਾ ਦਾ ਤਕਨੀਕੀ ਸਟਾਫ ਸੁਖਜਿੰਦਰ ਸਿੰਘ ਟਰੇਨਿੰਗ ਅਫਸਰ, ਤਜਿੰਦਰ ਸਿੰਘ, ਗੁਰਦੇਵ ਸਿੰਘ, ਰਾਜਦੀਪ ਸਿੰਘ, ਸ੍ਰੀਮਤੀ ਜਗਜੀਤ ਕੌਰ, ਗੁਰਬਾਜ ਸਿੰਘ, ਸੁਖਰਾਜ ਸਰਮਾ, ਵਿਨੀਤ ਅਰੋੜਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਦੀਪਕ ਕੁਮਾਰ ਹਾਜਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …