ਸੰਗਰੂਰ, 13 ਅਕਤੂਬਰ (ਜਗਸੀਰ ਲੌਂਗੋਵਾਲ) – ਵਿੱਦਿਅਕ ਸੰਸਥਾ ਅਕੇਡੀਆ ਵਰਲ਼ਡ ਚੇਅਰਮੈਨ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਵਲੋਂ ਸਕੂਲ ਵਿਖੇ ਇਨ ਹਾਊਸ ਪਿਕਨਿਕ ਦਾ ਆਯੋਜਨ ਕੀਤਾ ਗਿਆ। ਕਿੰਡਰਗਾਰਟਨ ਦੇ ਬੱਚਿਆਂ ਵਲੋਂ ਇਸ ਪਿਕਨਿਕ ਦਾ ਖੂਬ ਆਨੰਦ ਮਾਣਿਆ ਗਿਆ।ਸਕੂਲ ਦੇ ਗਰਾਊਂਡ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਝੂਲਿਆਂ, ਮੈਰੀ-ਗੋ-ਰਾਊਂਡ, ਜੰਪਿੰਗ ਸਲਾਈਡ, ਬੋਟਿੰਗ, ਟਰੈਮਪਲਿੰਗ, ਟਰੇਨ, ਐਡਵੈਨਚਰਜ਼ ਦਾ ਪ੍ਰਬੰਧ ਕੀਤਾ ਗਿਆ।ਇਸ ਦੇ ਨਾਲ ਹੀ ਵਾਟਰ ਪਾਰਕ ਦਾ ਵੀ ਪ੍ਰਬੰਧ ਕੀਤਾ ਗਿਆ।ਬੱਚਿਆਂ ਨੇ ਪਾਣੀ ਵਿੱਚ ਹਰ ਤਰ੍ਹਾਂ ਦੀਆਂ ਖੇਡਾਂ ਖੇਡੀਆਂ।ਮਿੱਕੀ ਮਾਊਸ ਨਾਲ ਇਹਨਾਂ ਬੱਚਿਆਂ ਨੇ ਖੂਬ ਆਨੰਦ ਮਾਣਿਆ।ਬੱਚਿਆਂ ਨੇ ਮਿਊਜ਼ਿਕ ‘ਤੇ ਡਾਂਸ ਵੀ ਕੀਤਾ।ਇਸ ਮੌਕੇ ਬੱਚਿਆਂ ਦੇ ਅਧਿਆਪਕ ਵੀ ਹਾਜ਼਼ਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …