Sunday, December 22, 2024

ਬਾਲੀਵੁੱਡ ਗਾਇਕ ਕੁਮਾਰ ਸਾਨੂ ਦੇ ਨਾਮ ਇੱਕ ਸ਼ਾਮ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਵਾਇਸ ਆਫ਼ ਡਾਕਟਰ (ਗਰੁੱਪ) ਵਲੋਂ ਡਾ: ਗੁਰਪ੍ਰੀਤ ਛਾਬੜਾ ਦੀ ਪ੍ਰਧਾਨਗੀ ਹੇਠ ਬਾਲੀਵੁੱਡ ਗਾਇਕ ਕੁਮਾਰ ਸਾਨੂ ਦੇ ਨਾਂਅ `ਤੇ ਸੰਗੀਤਕ ਸ਼ਾਮ ਕਰਵਾਈ ਗਈ।ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਰੋਟੇਰੀਅਨ ਰਵੀ ਹੌਂਡਾ ਨੇ ਕੀਤਾ।
ਬਾਲੀਵੁੱਡ ਗਾਇਕ ਕੁਮਾਰ ਸਾਨੂ ਦੀ ਇਸ ਸੰਗੀਤਕ ਸ਼ਾਮ ਦੌਰਾਨ ਡਾ: ਦਮਨ ਦੀਪ, ਡਾ: ਗੁਰਪ੍ਰੀਤ ਛਾਬੜਾ, ਡਾ: ਹਰਪ੍ਰੀਤ ਸਿੰਘ, ਡਾ: ਅਮਿਤ ਧਵਨ, ਡਾ: ਸੰਗੀਤਾ ਉਪਲ, ਡਾ: ਵਰੁਣ ਪੁਸ਼ਕਰਨ, ਡਾ: ਨਵਨੀਤ, ਮਨਦੀਪ ਸਿੰਘ ਅਤੇ ਰੋਟੇਰੀਅਨ ਪਵਨ ਕਪੂਰ, ਡਾ. ਰੋਟਰੀ ਤੋਂ ਅਮਨਦੀਪ ਲੂਥਰਾ ਨੇ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ: ਮਨਮੀਤ ਕੌਰ (ਐਚ.ਓ.ਡੀ ਪੀਡੀਆਟ੍ਰਿਕਸ ਜੀ.ਐਨ.ਡੀ ਹਸਪਤਾਲ), ਹਰਿੰਦਰ ਸੋਹਲ, ਤ੍ਰਿਲੋਚਨ ਤੋਚੀ ਸੁਮਿਤ ਪੁਰੀ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੇ ਵਸ਼ਿਸ਼ਟ ਰੋਟੇਰੀਅਨ ਰਾਕੇਸ਼ ਕਪੂਰ, ਜਨਰਲ ਸਕੱਤਰ ਪ੍ਰਵੀਨ ਮਹਿਰਾ ਅਤੇ ਹੋਰਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …