Saturday, July 27, 2024

ਕੋਪਲ ਕੰਪਨੀ ਦੀ ਐਸ.ਐਮ.ਈ 100 ਅਵਾਰਡ ਲਈ ਹੋਈ ਚੋਣ

27 ਅਕਤੂਬਰ ਨੂੰ ਭਾਰਤ ਸਰਕਾਰ ਦੇ ਮੰਤਰੀ ਦੇਣਗੇ ਅਵਾਰਡ

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਇਮਾਨਦਾਰੀ ਅਤੇ ਸੱਚੀ ਮਿਹਨਤ ਨਾਲ ਕੀਤੇ ਗਏ ਕੰਮ ਦਾ ਮੁੱਲ ਇੱਕ ਦਿਨ ਜਰੂਰ ਪੈਂਦਾ ਹੈ।ਮੰਡੀ ਸੂਲਰ ਘਰਾਟ ਦੇ ਸ੍ਰੀ ਸ਼ਾਮ ਲਾਲ ਬਾਂਸਲ ਨੇ ਜਿਸ ਤਰਾਂ ਨਾਲ ਆਪਣੇ ਛੋਟੇ ਜਿਹੇ ਕੀੜੇਮਾਰ ਦਵਾਈਆ ਦੇ ਵਪਾਰ ਨੂੰ ਸ਼ੁਰੂ ਕਰ ਕੇ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਜਜ਼ਬੇ ਨਾਲ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਅੱਜ ਉਹਨਾਂ ਦੀ ਕੰਪਨੀ ਭਾਰਤ ਸਰਕਾਰ ਦੇ ਐਮ.ਐਸ.ਐਮ.ਈ ਮੰਤਰਾਲੇ ਦੇ ਸਰਵੋਤਮ ਅਵਾਰਡ ਐਸ.ਐਮ.ਈ 100 ਲਈ ਚੁਣੀ ਗਈ ਹੈ।
ਇਸ ਉਪਲੱਬਧੀ ‘ਤੇ ਮਾਣ ਮਹਿਸੂਸ ਕਰਦੇ ਹੋਏ ਆਪਣੇ ਦਫਤਰ ਸੂਲਰ ਘਰਾਟ ਵਿਖੇ ਗੱਲਬਾਤ ਕਰਦਿਆਂ ਉਹਨਾਂ ਦੇ ਸਪੁੱਤਰ ਸੰਜੀਵ ਬਾਂਸਲ ਐਮ.ਡੀ ਅਤੇ ਪੋਤਰੇ ਹੈਲਿਕ ਬਾਂਸਲ ਡਾਇਰੈਕਟਰ ਬਾਂਸਲ`ਜ ਗਰੁੱਪ ਨੇ ਦੱਸਿਆ ਕਿ ਇਹ ਅਵਾਰਡ ਉਹਨਾਂ ਦੇ ਮਾਪਿਆ ਵਲੋਂ ਦੱਸੇ ਸਹੀ ਰਸਤੇ ਅਤੇ ਆਪਣੇ ਵਪਾਰ ਨੂੰ ਇਮਾਨਦਾਰੀ ਨਾਲ ਕਰਨ ਦੇ ਕਾਰਨ ਹੀ ਮਿਲਿਆ ਹੈ।ਉਹਨਾਂ ਕਿਹਾ ਕਿ ਉਹ ਇਸ ਅਵਾਰਡ ਨੂੰ ਵੀ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਦੀ ਯਾਦ ਨੂੰ ਸਮਰਪਿਤ ਕਰਦੇ ਹਨ।ਉਹਨਾਂ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਨਵੀਨ ਬਾਂਸਲ ਨਾਲ ਮਿਲ ਕੇ ਆਪਣੇ ਪਿਤਾ ਜੀ ਦੀ ਸਰਪ੍ਰਸਤੀ ਹੇਠ ਕੀੜੇਮਾਰ ਦਵਾਈਆ ਦਾ ਵਪਾਰ ਕਰ ਰਹੇ ਹਨ।ਕਿਸਾਨਾਂ ਨੂੰ ਮਿਆਰੀ ਉਤਪਾਦ ਦੇ ਕੇ ਉਹਨਾਂ ਦਾ ਪਿਆਰ, ਦੁਆਵਾਂ ਅਤੇ ਆਸ਼ੀਰਵਾਦ ਵੀ ਇਸ ਅਵਾਰਡ ਦੇ ਮਿਲਣ ਵਿੱਚ ਸਹਾਈ ਹੋਇਆ ਹੈ।ਇਸ ਅਵਾਰਡ ਲਈ ਪੂਰੇ ਦੇਸ਼ ਦੀਆਂ ਨਾਮਜ਼ਦ ਹੋਈਆਂ 31824 ਕੰਪਨੀਆ ਵਿਚੋਂ ਸਾਡੀ ਕੰਪਨੀ ਕਰਾਪ ਆਰਗੈਨਿਕਸ ਪ੍ਰਾਈਵੇਟ ਲਿਮ. (ਕੋਪਲ) ਨੂੰ ਪਹਿਲੀਆਂ 100 ਕੰਪਨੀਆਂ ਵਿੱਚ ਸਥਾਨ ਮਿਲਿਆ ਹੈ।ਇਹ ਅਵਾਰਡ 27 ਅਕਤੂਬਰ ਨੂੰ ਭਾਰਤ ਸਰਕਾਰ ਦੇ ਸੂਖਮ ਅਤੇ ਲਘੂ ਉਦਯੋਗ ਮੰਤਰੀ ਨਰਾਇਣ ਰਾਣੇ ਅਤੇ ਕੇਂਦਰੀ ਰਾਜ ਮੰਤਰੀ ਭਾਨੂੰ ਪ੍ਰਤਾਪ ਸਿੰਘ ਵਰਮਾ ਵਲੋਂ ਨਵੀਂ ਦਿੱਲੀ ਵਿਖੇ ਇੱਕ ਸਮਾਗਮ ਵਿੱਚ ਦਿੱਤਾ ਜਾਵੇਗਾ।ਇਥੇ ਇਹ ਵੀ ਵਰਨਣਯੋਗ ਹੈ ਕਿ ਬਾਂਸਲ`ਜ ਗਰੁੱਪ ਦੀ ਹੀ ਕੰਪਨੀ ਕੈਮਟੇਕ ਐਗਰੋ ਕੇਅਰ ਪ੍ਰਾਈਵੇਟ ਲਿਮ. ਨੂੰ ਵੀ ਪਿਛਲੇ ਸਾਲ 2022 ਵਿੱਚ ਐਸ.ਐਮ.ਈ
100 ਅਵਾਰਡ ਮਿਲਿਆ ਸੀ।ਅੱਜ ਦੂਸਰੀ ਕੰਪਨੀ ਨੂੰ ਅਵਾਰਡ ਮਿਲਣਾ ਇਲਾਕੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਇਸ ਮੌਕੇ ਬਲਵਿੰਦਰ ਜ਼ਿੰਦਲ ਪ੍ਰਧਾਨ ਮੋਹਾਲੀ ਚੈਂਬਰ ਆਫ ਇੰਡਸਟਰੀ ਐਂਡ ਆਈ.ਟੀ, ਦੀਪਕ ਕੁਮਾਰ ਪ੍ਰਧਾਨ ਪੰਜਾਬ ਪੈਸਟੀਸਾਈਡਜ ਮੈਨੂਫੈਕਚਰਿੰਗ ਐਸੋਸੀਏਸ਼ਨ, ਅੰਕਿਤ ਬਾਂਸਲ ਸੀਨੀਅਰ ਯੂਥ ਆਗੂ ਭਾਜਪਾ, ਰਾਮ ਅਵਤਾਰ ਗਰਗ ਪ੍ਰਧਾਨ ਹਰਿਆਣਾ ਪੈਸਟੀਸਾਈਡਜ ਐਸੋਸੀਏਸ਼ਨ, ਅਜੈ ਸਿੰਗਲਾ ਪ੍ਰਧਾਨ ਟਰੱਕ ਯੂਨੀਅਨ ਦਿੜੵਬਾ, ਘਣਸ਼ਿਆਮ ਕਾਂਸਲ ਜਿਲ੍ਹਾ ਵਾਇਸ ਚੈਅਰਮੈਨ ਸੰਗਰੂਰ ਜਿਲ੍ਹਾ ਇੰਡਸਟਰੀਅਲ ਚੈਂਬਰ, ਕਪੂਰ ਚੰਦ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਾਣਾ, ਐਡਵੋਕੇਟ ਸੁਰੇਸ਼ ਜੈਨ ਪ੍ਰਧਾਨ ਸੰਗਰੂਰ ਟੈਕਸ ਬਾਰ ਐਸੋਸੀਏਸ਼ਨ, ਜਗਦੀਪ ਸਿੰਘ ਗੁੱਜਰਾਂ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ, ਜਗਸੀਰ ਸਿੰਘ ਪ੍ਰਧਾਨ ਪ੍ਰੈਸ ਕਲੱਬ ਲੌਂਗਵਾਲ (ਰਜਿ:) ਹਰਬੰਸ ਸਿੰਘ ਛਾਜਲੀ ਪ੍ਰਧਾਨ ਅਜ਼ਾਦ ਪ੍ਰੈਸ ਕਲੱਬ ਦਿੜਬਾ, ਗੁਰਤੇਜ ਸਿੰਘ ਸਰਪੰਚ ਸੂਲਰ ਘਰਾਟ, ਰਣ ਸਿੰਘ ਚੱਠਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਹੋਰ ਅਨੇਕਾਂ ਓਦਯੋਗਪਤੀਆਂ, ਦੋਸਤਾਂ ਮਿੱਤਰਾਂ, ਰਾਜਨੀਤਿਕ ਸਖਸ਼ੀਅਤਾਂ ਨੇ ਬਾਂਸਲ`ਜ ਗਰੁੱਪ ਦੀ ਇਸ ਉਪਲੱਬਧੀ `ਤੇ ਉਹਨਾਂ ਨੂੰ ਵਧਾਈ ਦਿੱਤੀ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …