ਲੋਕ ਆਪਣੀ ਛੌਟੀ ਬੱਚਤਾਂ ਨੂੰ ਬੈਂਕ ਮਿੱਤਰ ਕੇਂਦਰਾਂ ਵਿਚ ਜਮਾਂ ਕਰਵਾਉਣ- ਗੋਰਵ, ਬੱਲੂ
ਛੇਹਰਟਾ, 23 ਦਸੰਬਰ (ਕੁਲਦੀਪ ਸਿੰਘ ਨੋਬਲ) ਸਥਾਨਕ ਪ੍ਰਤਾਪ ਸਟੀਲ ਮਿਲ ਛੇਹਰਟਾ ਦੇ ਨਜਦੀਕ ਭੱਲਾ ਕਲੋਨੀ ਵਿਖੇ ਬੈਂਕ ਮਿੱਤਰ ਕੇਂਦਰ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਖੇ ਡਿਪਟੀ ਜਨਰਲ ਮੈਨੇਜਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਗ੍ਰਾਹਕ ਜਾਗਰੂਕਤਾ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਮੋਕੇ ਨਵੀਂ ਦਿੱਲੀ ਤੋਂ ਗੋਰਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ, ਜਦਕਿ ਭਾਜਪਾ ਦੇ ਜਿਲਾ ਸਕੱਤਰ ਸਤੀਸ਼ ਬੱਲੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ। ਇਸ ਮੋਕੇ ਸੀਨੀਅਰ ਪ੍ਰਬੰਧਕ ਇੰਦਰਜੀਤ ਮਨੋਚਾ ਨੇ ਆਏ ਹੋਏ ਗ੍ਰਾਹਕਾਂ ਦਾ ਹਾਰਦਿਕ ਸਵਾਗਤ ਕੀਤਾ। ਇਸ ਮੋਕੇ ਅਮਿਤ ਦੇਵਗਨ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਅਧੀਨ ਖੋਲੇ ਗਏ ਖਾਤੇ ਤੋਂ ਮਿਲਣ ਵਾਲੇ ਲਾਭ ਬਾਰੇ ਜਾਣੂ ਕਰਵਾਇਆ।ਕੈਂਪ ਦੋਰਾਨ ਗ੍ਰਾਹਕਾਂ ਨੂੰ ਜਾਗਰੂਕ ਕਰਦੇ ਹੋਏ ਸੁਰਜੀਤ ਸਿੰਘ ਨੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਪੰਜਾਬ ਨੈਸ਼ਨਲ ਬੈਂਕ ਨਾਲ ਜੁੱੜਣ ਲਈ ਅਪੀਲ਼ ਕੀਤੀ ਤੇ ਰੁਪਏ ਕਾਰਡ ਦਾ ਇਸਤੇਮਾਲ 45 ਦਿਨਾਂ ਅੰਦਰ ਜਰੂਰ ਕਰਨ ਲਈ ਕਿਹਾ। ਉਨਾਂ ਕਿਹਾ ਕਿ ਜਿੰਨਾਂ ਖਾਤਿਆਂ ਵਿਚ ਅਧਾਰ ਕਾਰਡ ਦਰਜ ਨਹੀ ਕਰਵਾਏ ਗਏ ਹਨ, ਉਹ ਆਧਾਰ ਕਾਰਡ ਦੀ ਇਕ ਕਾਪੀ ਬੈਂਕ ਜਾਂ ਬੈਂਕ ਮਿੱਤਰ ਕੇਂਦਰ ਵਿਚ ਜਮਾਂ ਕਰਵਾ ਦੇਣ।ਇਸ ਮੋਕੇ ਉਨਾਂ ਬੈਂਕ ਦੇ ਮੈਡੀਕਲੇਮ ਪਾਲਸੀ, ਵੱਖ-ਵੱਖ ਤਰਾਂ ਦੇ ਕਰਜ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ।ਸਤੀਸ਼ ਬੱਲੂ ਨੇ ਕਿਹਾ ਕਿ ਲੋਕ ਆਪਣੀ ਛੌਟੀ ਬੱਚਤਾਂ ਨੂੰ ਬੈਂਕ ਮਿੱਤਰ ਕੇਂਦਰਾਂ ਵਿਚ ਜਮਾਂ ਕਰਵਾਉਣ ਤਾਂਕਿ ਉਨਾਂ ਨੂੰ ਸਰਕਾਰ ਵਲੋਂ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਭ ਮਿਲ ਸਕੇ।ਗੋਰਵ ਕੁਮਾਰ ਨੇ ਖਾਤੇ ਨਾਲ ਸਬੰਧਤ ਵੱਖ ਵੱਖ ਤਰਾਂ ਦੀਆਂ ਯੋਜਨਾਵਾਂ, ਜਿਵੇਂ ਗੈਸ ਸਬਸਿਡੀ ਤੇ ਖਾਂਤੇ ਖੌਲਣ ਵਿਚ ਆਂ ਰਹੀ ਸੱਮਸਿਆਂਵਾਂ ਦੇ ਹੱਲ ਬਾਰੇ ਵੀ ਦੱਸਿਆਂ। ਇਸ ਮੋਕੇ ਰਣਵਿਜੇ ਕੁਮਾਰ, ਅਮਿਤ ਦੇਵਗਨ, ਜੇਕੇ ਕੱਕੜ, ਮੋਨੀਕਾ ਸ਼ਰਮਾ, ਜਤਿੰਦਰ, ਰਮਨ ਕੁਮਾਰ, ਰਜਨੀਸ਼ ਕੁਮਾਰ ਆਦਿ ਹਾਜਰ ਸਨ।