ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ‘ਤੇ ਬਣ ਕੇ ਤਿਆਰ ਹੋਈ ਫਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਰਲੀਜ਼ ਹੋਈ ਹੈ।ਇਸ ਫਿਲਮ ਦੀ ਕਹਾਣੀ ਬਿਲਕੱਲ ਵੱਖਰੀ, ਇੱਕ ਮਜ਼ੇਦਾਰ ਅਤੇ ਪੂਰੀ ਕਾਾਮੇਡੀ ਨਾਲ ਭਰੀ ਨਾਨ-ਸਟਾਪ ਮਨੋਰੰਜ਼ਨ ਡਰਾਮਾ ਹੈ।ਫ਼ਿਲਮ ਨਿਰਮਾਤਾ ਅਮਰਦੀਪ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਦੇਸੀ ਰੌਕਸਟਾਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਤਨੂ ਗਰੇਵਾਲ, ਹਸ਼ਨੀਨ ਚੌਹਾਨ, ਯੋਗਰਾਜ ਸਿੰਘ, ਬੀ.ਐਨ ਸ਼ਰਮਾ ਅਤੇ ਨਾਸਿਰ ਚਿਨਯੋਤੀ ਆਦਿ ਨਾਮੀ ਸਿਤਾਰੇ ਸ਼ਾਮਲ ਹਨ ।ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਵਲੋਂ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ’ਚ ਕਾਮੇਡੀ, ਹਾਸੇ-ਮਜ਼ਾਕ ਤੇ ਸ਼ਾਨਦਾਰ ਕਹਾਣੀਆਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਾਣੇ ਜਾਂਦੇ ਹਨ ਤੇ ਇਸੇ ਕਰਕੇ ਉਨ੍ਹਾਂ ਨੇ ਪੰਜਾਬੀ ਸਿਨੇਮਾ ਦੀ ਦੁਨੀਆਂ ਵਿੱਚ ਆਪਣਾ ਇਕ ਵਿਲੱਖਣ ਸਥਾਨ ਬਣਾਇਆ ਹੈ।ਫਿਲਮ ਸਕ੍ਰੀਨਪਲੇਅ ਤੇ ਸਟੋਰੀ ਅਤੇ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੀ ਲਿਖੀ ਹੈ, ਜੋ ਕਿ ਦਿਵਿਆਂਗਾਂ ਦੀ ਤਿਕੜੀ ਦੇ ਜੀਵਨ ’ਤੇ ਕੇਂਦਰਿਤ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ।ਇਸ ਨੂੰ ਗਿੱਪੀ ਗਰੇਵਾਲ (ਬੋਲਾ), ਬੀਨੂੰ ਢਿੱਲੋਂ (ਮਨਾਖਾ) ਤੇ ਕਰਮਜੀਤ ਅਨਮੋਲ (ਗੂੰਗਾ) ਵਲੋਂ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ।ਬਿਰਤਾਂਤ ਉਨ੍ਹਾਂ ਦੀਆਂ ਚੁਣੌਤੀਆਂ ਤੇ ਜਿੱਤਾਂ ਨੂੰ ਗੁੰਝਲਦਾਰ ਢੰਗ ਨਾਲ ਬੁਣਦਾ ਹੈ, ਉਨ੍ਹਾਂ ਦੇ ਸੰਸਾਰ ’ਚ ਇਕ ਪ੍ਰਭਾਵਸ਼ਾਲੀ ਝਲਕ ਪੇਸ਼ ਕਰਦਾ ਹੈ।ਫ਼ਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ।ਫਿਲਮ ਨੂੰ ‘ਈਸਟ ਸਨਸ਼ਾਈਨ ਪ੍ਰੋਡਕਸ਼ਨ’ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮ ਜੀ ਗਰੁਪ ਦੁਆਰਾ ਪੂਰੇ ਵਿਸ਼ਵ ਵਿੱਚ ਰਲੀਜ਼ ਕੀਤੀ ਗਈ।2210202301
ਜਿੰਦ ਜਵੰਦਾ
ਮੋ- 9779591482