Saturday, July 27, 2024

ਨਹੀਂ ਰਹੇ ਬਹੁ-ਵਿਧਾਈ ਲੇਖਕ ਮਨਮੋਹਨ ਸਿੰਘ ਬਾਸਰਕੇ

ਅੰਮ੍ਰਿਤਸਰ ‘ਚ ਡਿੱਗਿਆ ਇਕ ਹੋਰ ਸਾਹਿਤਕ ਥੰਮ

ਅੰਮ੍ਰਿਤਸਰ, 30 ਅਕਤੂਬਰ (ਦੀਪ ਦਵਿੰਦਰ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰਗਲਪਕਾਰ, ਕਾਲਮ ਨਵੀਸ ਅਤੇ ਬਾਲ ਸਾਹਿਤਕਾਰ ਮਨਮੋਹਨ ਸਿੰਘ ਬਾਸਰਕੇ ਇਸ ਦੁਨੀਆਂ ਵਿੱਚ ਨਹੀਂ ਰਹੇ।ਉਹਨਾਂ ਦੀ ਸਿਹਤ ਪਿੱਛਲੇ ਕੁੱਝ ਮਹੀਨਿਆਂ ਤੋਂ ਨਾਸਾਜ਼ ਚੱਲ ਰਹੀ ਸੀ।ਉਹਨਾਂ ਲੰਘੀ ਰਾਤ ਆਪਣੇ ਗ੍ਰਹਿ ਭੱਲਾ ਕਲੋਨੀ ਵਿਖੇ ਆਖਰੀ ਸਾਹ ਲਏ।ਬਾਸਰਕੇ ਦਾ ਅੰਤਿਮ ਸੰਸਕਾਰ ਘਨੂਪੁਰ ਕਾਲੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ।ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਕਰਮਜੀਤ ਸਿੰਘ, ਬਿਕਰਮਜੀਤ ਸਿੰਘ ਅਤੇ ਭਰਾ ਇੰਦਰਜੀਤ ਸਿੰਘ ਬਾਸਰਕੇ ਨੇ ਸਾਂਝੇ ਤੌਰ ‘ਤੇ ਦਿਖਾਈ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ 1959 ਜਨਮੇ ਮਨਮੋਹਨ ਸਿੰਘ ਬਾਸਰਕੇ ਪੰਚਾਇਤੀ ਵਿਭਾਗ ਦੇ ਸੁਪਰਡੈਂਟ ਵੱਕਾਰੀ ਅਹੁੱਦੇ ਤੋਂ ਫਾਰਗ ਹੋਏ ਸਨ।ਉਹਨਾਂ “ਗੁਆਚੇ ਪਲਾਂ ਦੀ ਦਾਸਤਾਨ, ਬੇਨਾਮ ਰਿਸ਼ਤੇ, ਮੁੱਠੀ ਚੋਂ ਕਰਦੀ ਰੇਤ, ਖਾਰਾ ਪਾਣੀ ਸਮੇਤ ਦਰਜਨ ਭਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਇਸ ਸਮੇਂ ਅਜਮੇਰ ਸਿੰਘ ਬਾਸਰਕੇ, ਪ੍ਰਤੀਕ ਸਹਿਦੇਵ, ਅਤਰ ਤਰਸਿੱਕਾ, ਡਾ. ਮੋਹਨ, ਹਰਜੀਤ ਸੰਧੂ, ਬਲਜਿੰਦਰ ਮਾਂਗਟ, ਵਜੀਰ ਸਿੰਘ ਰੰਧਾਵਾ, ਸੁਖਬੀਰ ਖੁਰਮਣੀਆਂ, ਅਜੀਤ ਸਿੰਘ ਨਬੀਪੁਰੀ, ਜਸਵਿੰਦਰ ਢਿੱਲੋਂ ਹਰਭਜਨ ਸਿੰਘ ਭਗਰਥ,ਜਗਤਾਰ ਗਿੱਲ, ਹਰਚਰਨ ਸਿੰਘ ਸੰਭਰਾ, ਰਣਜੀਤ ਸਿੰਘ ਰਾਣਾ, ਬਲਕਾਰ ਸਿੰਘ ਵਲਟੋਹਾ, ਜਸਬੀਰ ਸਿੰਘ ਸੱਗੂ, ਭਗਤ ਨਾਰਾਇਣ, ਪਿੰ. ਜਗਦੀਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਹਿਤਕਾਰ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਸਰਕੇ ਹੁਰਾਂ ਨਮਿਤ ਅੰਤਿਮ ਅਰਦਾਸ 7 ਨਵੰਬਰ ਮੰਗਲਵਾਰ ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਵਿਖੇ ਹੋਵੇਗੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …