Sunday, April 27, 2025

ਡਾ. ਰੰਧਾਵਾ ਨੇ ਵਿਸ਼ਵ ਪੰਜਾਬੀ ਕਾਨਫਰੰਸ ‘ਚ ਖ਼ਾਲਸਾ ਕਾਲਜ ਦੀ ਪ੍ਰਤੀਨਿਧਤਾ ਕਰਦਿਆਂ ਪੇਸ਼ ਕੀਤਾ ਖੋਜ਼-ਪੱਤਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਵਿਰਾਸਤੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਅਤਮ ਸਿੰਘ ਰੰਧਾਵਾ ਨੇ 28 ਅਕਤੂਬਰ 2023 ਨੂੰ ਸ਼ੁਰੂ ਹੋਈ ਕਾਨਫਰੰਸ ਵਿਚ ਡਾ. ਆਤਮ ਸਿੰਘ ਰੰਧਾਵਾ ਨੇ ‘ਪਰਵਾਸੀ ਪੰਜਾਬੀ ਕਵਿਤਾ : ਸਮਕਾਲੀ ਸੰਦਰਭ’ ਵਿਸ਼ੇ ‘ਤੇ ਵਿਸਤ੍ਰਿਤ ਖੋਜ-ਪੱਤਰ ਪੇਸ਼ ਕੀਤਾ।ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਦੇਸ਼ਾਂ ‘ਚ ਸਮਕਾਲ ਵਿੱਚ ਰਚੀ ਜਾ ਰਹੀ ਪੰਜਾਬੀ ਕਵਿਤਾ ਦੇ ਵੱਖ-ਵੱਖ ਪਸਾਰਾਂ ਬਾਰੇ ਗੱਲਬਾਤ ਕੀਤੀ।
ਡਾ. ਅਤਮ ਸਿੰਘ ਰੰਧਾਵਾ ਨੂੰ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆਂ (ਅਮਰੀਕਾ) ਵਲੋਂ 28, 29 ਅਕਤੂਬਰ 2023 ਨੂੰ ਹੋਈ 23ਵੀਂ ਸਲਾਨਾ ਪੰਜਾਬੀ ਸਾਹਿਤਕ ਕਾਨਫਰੰਸ ਵਿੱਚ ਪੇਪਰ ਪੇਸ਼ ਕਰਨ ਲਈ ਸੱਦਾ-ਪੱਤਰ ਮਿਲਿਆ ਸੀ, ਇਹ ਸੰਸਥਾ ਵਿਸ਼ਵ ਪੱਧਰ ‘ਤੇ ਪੰਜਾਬੀ ਸਾਹਿਤ ਅਤੇ ਇਸ ਦੇ ਮਸਲਿਆਂ ਨੂੰ ਉਭਾਰਨ ਅਤੇ ਗੰਭੀਰਤਾ ਨਾਲ ਵਿਚਾਰਨ ਵਾਲੀ ਵਿਸ਼ਵ ਪੱਧਰ ਦੀ ਸਰਗਰਮ ਸੰਸਥਾ ਹੈ।
ਇਸ ਕਾਨਫਰੰਸ ਵਿੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਪੰਜਾਬੀ ਸਾਹਿਤਕਾਰਾਂ ਚਿੰਤਕਾਂ ਤੋਂ ਇਲਾਵਾ ਭਾਰਤੀ ਪੰਜਾਬ ਤੋਂ ਡਾ. ਵਰਿਆਮ ਸਿੰਘ ਸੰਧੂ, ਜਸਵੰਤ ਜਫਰ, ਡਾ. ਸੁਹਿੰਦਰਬੀਰ, ਦਰਸ਼ਨ ਬੁੱਟਰ, ਜਸਵਿੰਦਰ, ਡਾ. ਰਾਜੇਸ਼ ਸ਼ਰਮਾ, ਸੁਸ਼ੀਲ ਦੁਸਾਂਝ ਅਤੇ ਅਜਮੇਰ ਸਿੱਧੂ ਤੋਂ ਬਿਨਾ ਵੱਡੀ ਗਿਣਤੀ ‘ਚ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਹਿੱਸਾ ਲਿਆ।ਡਾ. ਆਤਮਜੀਤ ਸਿੰਘ ਆਪਣੇ ਨਵੇਂ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦਾ ਨਾਟਕੀ ਪਾਠ ਵੀ ਪੇਸ਼ ਕੀਤਾ।
ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਡਾ. ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਅਤੇ ਡੀਨ ਭਾਸ਼ਾਵਾਂ ਸਮਕਾਲੀ ਪੰਜਾਬੀ ਸਾਹਿਤ ਬਾਰੇ ਪੜਚੋਲਵੀਂ ਨਜ਼ਰ ਰੱਖਣ ਵਾਲਾ ਸਾਡਾ ਵਿਦਵਾਨ ਅਧਿਆਪਕ ਹੈ, ਉਸਦੇ ਵਿਸ਼ਵ-ਪੱਧਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਨਾਲ ਖ਼ਾਲਸਾ ਕਾਲਜ ਅਤੇ ਪੰਜਾਬੀ ਵਿਭਾਗ ਦਾ ਮਾਣ ਵਧਿਆ ਹੈ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …