Saturday, July 27, 2024

11 ਪੰਜਾਬ ਬਟਾਲੀਅਨ ਵਲੋਂ ਲਗਾਇਆ ਗਿਆ ਐਨ.ਸੀ.ਸੀ ਕੈਂਪ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – 11 ਪੰਜਾਬ ਬਟਾਲੀਅਨ ਵਲੋਂ ਕਮਾਂਡਿੰਗ ਅਫ਼ਸਰ ਕਰਨਲ ਬਿਰੇਂਦਰ ਕੁਮਾਰ ਅਤੇ ਐਡਮ ਅਫ਼ਸਰ ਕਰਨਲ ਡੀ.ਕੇ ਉਪਾਧਆਯ ਦੀ ਅਗਵਾਈ ਹੇਠ 10 ਰੋਜ਼ਾ ਸੀ.ਏ.ਟੀ.ਸੀ-13 ਕੈਂਪ ਭਗਵਾਨ ਵਾਲਮੀਕਿ ਆਈ.ਟੀ.ਆਈ ਰਾਮਤੀਰਥ ਵਿਖੇ 1 ਤੋਂ 10 ਨਵੰਬਰ ਤੱਕ ਚਲਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਵੱਖ-ਵੱਖ ਸਕਲਾਂ ਤੋਂ ਲਗਭਗ 300 ਕੈਡਿਟ ਹਿੱਸਾ ਲੈਣ ਲਈ ਸ਼ਾਮਲ ਕੀਤੇ ਗਏ ਹਨ।ਇਹਨਾਂ ਤੋਂ ਇਲਾਵਾ ਵੱਖ-ਵੱਖ ਜਿਲ੍ਹਿਆਂ ਤੋਂ ਲਗਭਗ 120 ਕੈਡਿਟਾਂ ਨੂੰ ਆਰ.ਡੀ.ਸੀ ਤਹਿਤ ਟਰੇਨਿੰਗ ਲਈ ਹਿੱਸਾ ਲੈਣਗੇ।ਕੈਂਪ ਦਾ ਉਦਘਾਟਨ ਕਰਦੇ ਹੋਏ ਕਰਨਲ ਬਿਰੇਂਦਰ ਕੁਮਾਰ ਨੇ ਦੱਸਿਆ ਕਿ ਕੈਡਿਟਾਂ ਦਾ ਸਰਵਪੱਖੀ ਵਿਕਾਸ ਹੀ ਇਸ ਕੈਂਪ ਦਾ ਮੁੱਖ ਉਦੇਸ਼ ਹੈ।ਇਸ ਕੈਂਪ ਵਿੱਚ ਸੈਨਿਕ ਟਰੇਨਿੰਗ, ਵੈਪਨ ਟਰੇਨਿੰਗ, ਡਰਿੱਲ ਤੋਂ ਇਲਾਵਾ ਵੱਖ ਵੱਖ ਖੇਡ ਅਤੇ ਸਭਿਆਚਾਰਕ ਮੁਕਾਬਲੇ ਵੀ ਕਰਵਾਏ ਜਾਣਗੇ।ਕੈਡਿਟਾਂ ਨੂੰ ਸਾਈਬਰ ਸੁਰੱਖਿਆ ਅਤੇ ਆਨਲਾਈਨ ਧੋਖਾਧੜੀ ਬਾਬਤ ਸਾਈਬਰ ਸੈਲ (ਪੰਜਾਬ ਪੁਲੀਸ) ਵਲੋਂ ਲੈਕਚਰ ਆਯੋਜਿਤ ਕੀਤਾ ਗਿਆ, ਤਾਂ ਜੋ ਕੈਡਿਟਾਂ ਨੂੰ ਸੰਪੂਰਨ ਜਾਗਰੂਕਤਾ ਦਿੱਤੀ ਜਾ ਸਕੇ।
ਇਸ ਕੈਂਪ ਵਿੱਚ ਕੈਪਟਨ ਰਾਜ ਕੁਮਾਰ ਮਿਸ਼ਰਾ, ਲੇਫ਼ ਗੀਤਾ ਦੇਵੀ, ਸੀ.ਟੀ.ਓ ਗੁਰਜਿੰਦਰ ਕੌਰ, ਸੈਕੰਡ ਅਫ਼ਸਰ ਕਿਰਨ ਚਾਵਲਾ, ਲੇਫ ਅਮਰਜੀਤ ਸਿੰਘ, ਸੁਪਰਡੈਂਟ ਵਿਨੇ ਧਵਨ, ਸੂਬੇਦਾਰ ਅਨਿਲ, ਸੂਬੇਦਾਰ ਰਾਕੇਸ਼, ਬੀ.ਐਚ.ਐਮ ਸੰਜੀਵ, ਸੀ.ਐਚ.ਐਮ ਵੇਦ ਰਾਜ, ਹਵਲਦਾਰ ਮੁਕੇਸ਼ ਆਦਿ ਸ਼ਾਮਲ ਰਹੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …