Saturday, July 27, 2024

59 ਸਰਕਲਾਂ ਵਿੱਚ ਨਵੇਂ ਪਟਵਾਰੀ ਕੀਤੇ ਤਾਇਨਾਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਸਰਕਾਰ ਵਲੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਠੇਕੇ ਦੇ ਆਧਾਰ ‘ਤੇ 27 ਸੇਵਾਮੁਕਤ ਕਾਨੂੰਨਗੋ/ ਪਟਵਾਰੀ ਖਾਲੀ ਸਰਕਲਾਂ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ।ਪਿਛਲੇ ਕਾਫ਼ੀ ਦਿਨਾਂ ਤੋਂ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ਼ ਛੱਡਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣ ‘ਤੇ ਇਹਨਾਂ ਤੈਨਾਤੀਆਂ ਨਾਲ ਹੁਣ ਲੋਕਾਂ ਦੇ ਕੰਮ ਪਹਿਲਾਂ ਵਾਂਗ ਹੀ ਸਮੇਂ ਸਿਰ ਹੋ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਾਲੀ ਪਏ ਪਟਵਾਰ ਸਰਕਲਾਂ ਲਈ 55 ਨਵੇਂ ਪਟਵਾਰੀ /ਕਾਨੂੰਨਗੋ ਦੀ ਮੰਗ ਕੀਤੀ ਗਈ ਸੀ।ਜਿਸ ‘ਤੇ ਸਰਕਾਰ ਨੇ 27 ਨਵੇਂ ਪਟਵਾਰੀ/ਕਾਨਨੂੰਗੋ ਦੀਆਂ ਸੀਟਾਂ ਨੂੰ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਉਨਾਂ ਦੱਸਿਆ ਕਿ ਇਨਾਂ ਪਟਵਾਰੀਆਂ/ਕਾਨਨੂੰਗੋ ਨੂੰ ਖਾਲੀ ਪਟਵਾਰ ਸਰਕਲਾਂ ਜਿਵੇਂ ਕਿ ਬਾਸਰਕੇ ਗਿੱਲਾਂ, ਧਰਦਿਓ, ਡੱਲਾਂ ਰਾਜਪੂਤਾਂ, ਜਗਦੇਵ ਖੁਰਦ, ਅਵਾਨ, ਕੋਟਲੀ ਬਰਵਾਲਾ, ਸੂਫੀਆਂ, ਛਿੱਡਣ, ਭਿੱਟੇਵੱਡ, ਝੰਜੋਟੀ, ਸੁਲਤਾਨ ਮਾਹਲ, ਮਾਧੋਕੇ ਬਰਾੜ, ਪੱਧਰੀ, ਬੋਪਾਰਾਏ ਬਾਜ ਸਿੰਘ, ਵਿਛੋਆ, ਬੋਹੜਵਾਲਾ, ਗਿੱਲ, ਰਸੂਲਪੁਰ ਕਲਾਂ, ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-2, ਆਰ.ਜੀ ਦਰਿਆ, ਮਲੱਕਪੁਰ, ਕੋਟਲਾ ਸੁਲਤਾਨ ਸਿੰਘ, ਜੇਠੂਨੰਗਲ, ਜਲਾਲਪੁਰਾ, ਅਜੈਬਵਾਲੀ, ਭੰਗਵਾ, ਕਲੇਰ ਮਾਂਗਟ, ਮੰਜ, ਸੈਰੋ ਨਿਗਾਹ, ਸ਼ੈਰੋਂ ਬਾਘਾ, ਬੱਲ ਸਰਾਏਂ, ਗਾਗੜਮੱਲ੍ਹ, ਭਿੰਡੀ ਔਲਖ ਖੁਰਦ, ਮਿਆਦੀ ਕਲ੍ਹਾਂ ਅਤੇ ਮਹਿਮਦ ਮੰਦਰਾਂ ਵਾਲਾ ਦੇ ਖਾਲੀ ਪਏ ਪਟਵਾਰ ਸਰਕਲਾਂ ਵਿੱਚ ਨਵੇਂ ਪਟਵਾਰੀ ਤਾਇਨਾਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੇਕੇ ਦੇ ਆਧਾਰ ‘ਤੇ ਨਿਯੁੱਕਤ ਕੀਤੇ ਗਏ ਪਟਵਾਰੀਆਂ/ਕਾਨੂੰਨਗੋ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …