ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) – ਚੋਣਕਾਰ ਰਜਿਸਟਰੇਸ਼ਨ ਅਫਸਰ ਵਾਰਡ ਨੰ: 58 ਤੋ 71 ਕਮ ਵਧੀਕ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਿਟੀ ਅੰਮ੍ਰਿਤਸਰ ਡਾ. ਰਜ਼ਤ ਓਬਰਾਏ ਵਲੋ ਇੱਕ ਵਿਸ਼ੇਸ ਮੀਟਿੰਗ ਸਬੰਧਤ ਸੈਕਟਰ ਅਫਸਰ ਨਾਲ ਕੀਤੀ ਗਈ।ਜਿਸ ਵਿਚ ਸੁਪਰਵਾਈਜ਼ਰਾਂ ਨੂੰ ਦਸਿਆ ਗਿਆ ਕਿ ਆਪਣੇ ਅਧੀਨ ਆਉਦੇ ਬੀ.ਐਲ.ਓ ਰਾਹੀ ਸਬੰਧਤ ਵਾਰਡਾਂ ਵਿੱਚ ਜੇਕਰ ਕੋਈ ਨਵੀ ਵੋਟ ਬਣਾਉਨ, ਕਟਵਾਉਣ ਜਾਂ ਸੋਧ ਕਰਵਾਉਣ ਲਈ ਫਾਰਮ ਭਰਦਾ ਹੈ ਤਾਂ ਉਸ ਵਾਰਡ ਦੇ ਭਾਗ ਨਾਲ ਸਬੰਧਤ ਬੀ.ਐਲ.ਓ ਉਸ ਨੂੰ ਵੈਰੀਫਾਈ ਕਰੇਗਾ।ਉਨਾਂ ਦੱਸਿਆ ਕਿ ਨਗਰ ਨਿਗਮ ਦੀ ਵੋਟਰ ਸੂਚੀ ਵਿੱਚ ਨਵੀਂ ਵੋਟ ਬਣਾਉਣ ਲਈ ਭਰੇ ਗਏ ਫਾਰਮ ਵਿੱਚ ਵੋਟਰ ਦੀ ਉਮਰ ਹੱਦ 1.1.2023 ਤੱਕ 18 ਸਾਲ ਦੀ ਹੋਣੀ ਚਾਹੀਦੀ ਹੈ।
ਇਸ ਮੌਕੇ ਸੁਪਰਵਾਈਜ਼ਰ ਸ਼ਕਤੀ ਸੁਮਨ, ਰਿਪਨ ਕੱਕੜ, ਅੰਮ੍ਰਿਤਪਾਲ ਸਿੰਘ, ਹਰਚਰਨ ਸਿੰਘ, ਪਾਰਸ ਸ਼ਰਮਾ, ਸੁਪਰਡੈਂਟ ਗੁਰਪ੍ਰੀਤ ਸਿੰਘ, ਪੀ.ਏ ਕੁਲਜੀਤ ਸਿੰਘ, ਹਰਦੀਪ ਸਿੰਘ, ਚੋਣ ਕਾਨੂੰਗੋ ਵਰਿੰਦਰ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …