Saturday, April 26, 2025

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਚੌਥ ਨੂੰ ਸਮਰਪਿਤ ਸਮਾਗਮ ਦਾ ਅਯੋਜਨ

ਸੰਗਰੂਰ, 4 ਨਵੰਬਰ (ਜਗਸੀਰ ਲੌਂਗੋਵਾਲ) – ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਲੋਂ ਬੀਤੇ ਦਿਨੀ ਇਲਾਕੇ ਕਰਵਾ ਚੋਥ ਨੂੰ ਸਮਰਪਿਤ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਸਕੂਲ ਦੇ ਚੇਅਰਪਰਸਨ ਮੀਨੂ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਪ੍ਰਿਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਸਕੂਲ ਕੋਰਡੀਨੇਟਰ ਮੈਡਮ ਜਸਪ੍ਰੀਤ ਕੋਰ ਅਤੇ ਹਰਭਵਨ ਕੋਰ ਦੀ ਅਗਵਾਈ ਵਿੱਚ ਸਕੂਲ ਦੇ ਸਟਾਫ ਦਰਮਿਆਨ ਕਰਵਾਚੌਥ ਨਾਲ ਸਬੰਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਸਕੂਲ ਦੇ ਅਧਿਆਪਕਾਵਾਂ ਨੇ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਮੈਡਮ ਨੀਤੂ ਨੇ ਕਰਵਾ ਕਵੀਨ ਅਤੇ ਜਗਦੀਪ ਕੋਰ ਨੇ ਬੈਸਟ ਮਹਿੰਦੀ ਦਾ ਖਿਤਾਬ ਜਿੱਤਿਆ।ਮੀਨੂੰ ਸ਼ਰਮਾ ਨੇ ਕਿਹਾ ਕਿ ਕਰਵਾ ਚੋਥ ਔਰਤਾਂ ਦਾ ਇੱਕ ਪਵਿੱਤਰ ਤਿਉਹਾਰ ਹੈ, ਜਿਸ ਲਈ ਹਰ ਔਰਤ ਅਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ।ਮੈਡਮ ਨੀਤੁ ਨੂੰ ਬੈਸਟ ਕਰਵਾ ਕਵੀਨ, ਮੈਡਮ ਜਗਦੀਪ ਕੋਰ ਨੂੰ ਬੈਸਟ ਮਹਿੰਦੀ ਅਤੇ ਬਾਕੀ ਅਧਿਆਪਕਾਵਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ‘ਚ ਜਸਪ੍ਰੀਤ ਮੈਡਮ ਨੇ ਸਕੂਲ ਮੈਨੇਜਮੈਂਟ ਵਲੋਂ ਇਸ ਪਵਿ ਤਰ ਤਿਉਹਾਰ ਦੀ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਪੋ੍ਰਗਰਾਮ ਦੇ ਵਧੀਆ ਪ੍ਰਬੰਧ ਲਈ ਹਰਭਵਨ ਮੈਡਮ ਅਤੇ ਨੇਹਾ ਮੈਡਮ ਦੀ ਸ਼ਲਾਘਾ ਕੀਤੀ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …