ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਦਿਵਾਲੀ ਦਾ ਤਿਉਹਾਰ ਪੂਨੀਆਂ ਟਾਵਰ ਵਿਖੇ ਮਨਾਇਆ ਗਿਆ।ਇਸ ਵਿੱਚ 25 ਲਾਇਨ ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਲਕਸ਼ਮੀ ਪੂਜਾ ਕਰਨ ਉਪਰੰਤ ਦੀਵੇ ਜਗਾ ਕੇ ਕੀਤੀ ਗਈ।ਇਸ ਉਪਰੰਤ ਲਾਈਨਜ਼ ਕਲੱਬ ਦੀ ਜਨਰਲ ਬਾਡੀ ਦੀ ਚੌਥੀ ਮੀਟਿੰਗ ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ ਪਿਛਲੇ ਮਹੀਨੇ ਦੌਰਾਨ ਲਾਏ ਗਏ ਪ੍ਰੋਜੈਕਟ ਤੇ ਜਨਰਲ ਬਾਡੀ ਮੀਟਿੰਗ ਦੇ ਖਰਚੇ ਦੀ ਰਿਪੋਰਟ ਕਲੱਬ ਦੇ ਸਕੱਤਰ ਲਾਇਨ ਵੀ.ਕੇ ਦੀਵਾਨ ਵਲੋਂ ਪੇਸ਼ ਕੀਤੀ ਗਈ।ਕਲੱਬ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਇਸ ਨੂੰ ਪ੍ਰਵਾਨ ਕੀਤਾ।ਕਲਚਰਲ ਪ੍ਰੋਗਰਾਮ ਦੀ ਸ਼ੁਰੂਆਤ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਅਤੇ ਲਾਇਨੇਡ ਸ਼ਵਾਨੀ ਗੋਇਲ ਵੱਲੋਂ ਕਰਵਾਈ ਗਈ।ਇਸ ਕਲਚਰ ਪ੍ਰੋਗਰਾਮ ਵਿੱਚ ਪਹਿਲਾਂ ਲਾਈਨ ਮੈਂਬਰਾਂ ਦੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਡਾਂਸ, ਗਿੱਧਾ, ਕੋਰੀਓਗ੍ਰਾਫੀ ਆਦਿ ਪੇਸ਼ ਕੀਤੇ ਗਏ ਤੇ ਫਿਰ ਲਾਇਨ ਮੈਂਬਰਾਂ ਵਲੋਂ ਗੇਮਾਂ ਖੇਡ ਕੇ ਸਾਰਿਆਂ ਦਾ ਮਨੋਰੰਜਨ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਚੇਅਰਮੈਨ ਲਾਇਨ ਕੇਵਲ ਕ੍ਰਿਸ਼ਨ ਗਰਗ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …