ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਵਿਜੀਲੈਂਸ ਬਿਊਰੋ ਪੰਜਾਬ ਵਲੋਂ ’ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤੇ ਤਹਿਤ ਜਨਤਕ ਸਥਾਨਾਂ ‘ਤੇ ਜਾ ਕੇ
ਵਿਜੀਲੈਂਸ ਅਧਿਕਾਰੀਆਂ ਨੇ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਇੰਸਪੈਕਟਰ ਵਿਜੀਲੈਂਸ ਅਨੂਪ ਸੈਣੀ ਨੇ ਦੱਸਿਆ ਕਿ ਵਿਜ਼ੀਲੈਂਸ ਬਿਉਰੋ ਵਲੋਂ ਜਿਲ੍ਹਾ ਮੁਖੀ ਵਰਿੰਦਰਪਾਲ ਸਿੰਘ ਤੇ ਡੀ.ਐਸ.ਪੀ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਨ ਲਈ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਸਥਾਨਕ ਦਫਤਰਾਂ ਦੇ ਬਾਹਰ, ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜਨ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਲੋਕਾਂ ਨੁੰ ਕਿਹਾ ਕਿ ਸਾਨੂੰ ਵਿਭਾਗਾਂ ਵਿੱਚ ਕੰਮ ਕਰਾਉਣ ਲਈ ਸ਼ਾਰਟਕੱਟ ਨਾ ਅਪਣਾ ਕੇ ਸਗੋਂ ਸਰਕਾਰ ਦੁਆਰਾ ਲਾਗੂ ਸਿਸਟਮ ਅਨੁਸਾਰ ਕੰਮ ਕਰਾਉਣਾ ਚਾਹੀਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦਫ਼ਤਰ ਨੂੰ ਜਾਣੂ ਕਰਵਾਉਣ ਤਾਂ ਹੀ ਇਸ ‘ਤੇ ਨਕੇਲ ਪਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਰਿਸ਼ਵਤ ਦੇਣ ਵਾਲਾ ਵਿਅਕਤੀ ਵੀ ਉਨ੍ਹਾਂ ਹੀ ਗੁਨਾਹਗਾਰ ਹੈ ਜਿਨ੍ਹਾਂ ਰਿਸ਼ਵਤ ਲੈਣ ਵਾਲਾ।ਸੈਣੀ ਨੇ ਲੋਕਾਂ ਨੂੰ ਟੋਲ ਫਰੀ ਨੰਬਰ 1800 1800 1000 ਜਾਂ ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ 95012-00200 ਅਤੇ ਵਟਸਐਪ ਨੰਬਰ 94178-91064 ਦਿੰਦੇ ਕਿਸੇ ਵੀ ਤਰਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਿਕਾਇਤ ਕਰਨ ਲਈ ਅਪੀਲ ਕੀਤੀ।
Check Also
ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਡੀ.ਸੀ ਅੰਮ੍ਰਿਤਸਰ ਨਾਲ ਮੀਟਿੰਗ
ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪੰਜਾਬ ਮੁਲਾਜ਼ਮ ਤੇ …
Punjab Post Daily Online Newspaper & Print Media