ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀਆਂ ਵਿੱਚ ਤਕਨੀਕੀ ਅਤੇ ਪੇਸ਼ੇਵਰ ਹੁਨਰ ਦਾ ਹੋਰ ਵਾਧਾ ਕਰਨ ਹਿੱਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਵੱਲੋਂ ਦੋ ਰੋਜ਼ਾ ‘ਹੈਕਾਥੌਨ-ਕੋਡਵਾਰਜ਼ ਸੀਜ਼ਨ ਵਨ’ ਦਾ ਆਯੋਜਨ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ।ਇਲੈਕਟ੍ਰੋਨਿਕਸ ਤਕਨਾਲੋਜੀ ਤੋਂ ਇਲਾਵਾ ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਦੇ ਵਿਸ਼ਿਆਂ ਵਿੱਚ ਮਹਿਲਾ ਸ਼ਕਤੀਕਰਨ, ਸੁਰੱਖਿਆ, ਸਿਹਤ ਸੰਭਾਲ, ਵੈਬ 3.0 ਅਤੇ ਸਮਾਜਿਕ ਕਾਰਜ਼ ਆਦਿ ਸ਼ਾਮਿਲ ਸਨ।ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਉਸਾਰੂ ਕਾਰਜ ਕਰਨ ਦੀ ਪ੍ਰੇਰਨਾ ਦਿੰਦਿਆਂ ਵਿਦਿਆਰਥੀਆਂ ਦੀ ਹੌਸਲਾਅਫਜ਼ਾਈ ਕੀਤੀ।ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਜਿਵੇਂ ਸ਼੍ਰੀਮਤੀ ਸ਼ਿਖਾ ਸਰੀਨ (ਫੈਸਟੀਨ ਗਰੁੱਪ), ਸ਼੍ਰੀਮਤੀ ਸ਼ਗੁਨ ਭੱਲਾ (ਜੀ ਐਂਡ ਐਮ ਇਮੀਗ੍ਰੇਸ਼ਨ), ਦਿਵਜੋਤ ਸਿੰਘ (ਮੈਂਟੋਰਲ), ਬੌਬੀ ਸੇਠ (ਪੰਜਾਬੀ ਮੀਡੀਅਮ), ਸਾਰਥਕ ਜੈਨ (ਮਾਈਕਰੋਸਾਫਟ ਰੀਸਕਿਲ) ਆਦਿ ਨੇ ਹਿੱੱਸਾ ਲਿਆ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …