Friday, June 13, 2025

15 ਨਵੰਬਰ ਤੱਕ ਬਣਾਈਆਂ ਜਾ ਸਕਦੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ

ਵੋਟਰ ਬਣਨ ਦੇ ਫਾਰਮ ਨੂੰ ਲੈ ਕੇ ਕੇਂਦਰੀ ਹਲਕੇ ਦੇ ਰਾਜਨੀਤਿਕ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਗੁਰਦੁਆਰਾ ਚੋਣਾਂ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਨਾਉਣ ਦਾ ਪ੍ਰੋਗਰਾਮ ਸ਼ੁਰੂ ਹੈ ਅਤੇ 15 ਨਵੰਬਰ ਤੱਕ ਇਸ ਸਬੰਧੀ ਫਾਰਮ ਜਮਾਂ ਕਰਵਾਏ ਜਾ ਸਕਦੇ ਹਨ।ਵੋਟਾਂ ਬਣਾਉਣ ਦੇ ਚਾਹਵਾਨ ਕੇਸਾਧਾਰੀ ਸਿੱਖ ਜਿੰਨਾਂ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਵੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ਼ ਕਰਵਾਉਣ ਲਈ ਫਾਰਮ ਨੰ: 1 ਭਰ ਕੇ ਮਿਤੀ 15 ਨਵੰਬਰ ਤੱਕ ਪੇਂਡੂ ਖੇਤਰਾਂ ਵਿੱਚ ਪਟਵਾਰੀਆਂ ਅਤੇ ਸਹਿਰੀ ਖੇਤਰਾਂ ਵਿੱਚ ਨਗਰ ਕੌਸਲ / ਨਗਰ ਪੰਚਾਇਤ ਦੇ ਨਿਯੁੱਕਤ ਕਰਮਚਾਰੀਆਂ ਨੁੰ ਦਿੱਤੇ ਜਾ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ ਵਲੋਂ ਕੇਂਦਰੀ ਹਲਕੇ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਦੱਸਿਆ ਗਿਆ ਕਿ ਵੋਟਰ ਬਣਨ ਲਈ ਪ੍ਰੋਫਾਰਮੇ ਜਿਲ੍ਹਾ ਚੋਣ ਦਫ਼ਤਰ ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਦੇੇ ਦਫ਼ਤਰਾਂ, ਸਮੂਹ ਤਹਿਸੀਲਦਾਰ ਰੈਵੀਨਿਊ ਦੇ ਦਫਤਰਾਂ, ਪਟਵਾਰਖਾਨਾ, ਨਗਰ ਕੌਸਲ / ਨਗਰ ਪੰਚਾਇਤਾਂ ਦੇ ਦਫਤਰਾਂ, ਜਿਲ੍ਹੇ ਵਿੱਚ ਪੈਂਦੇ ਸ਼ੈਡਿਊਲਡ ਗੁਰਦੁਆਰਿਆਂ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ।ਇਸ ਤੋਂ ਇਲਾਵਾ ਉਕਤ ਫਾਰਮ ਜਿਲ੍ਹਾ ਅੰਮ੍ਰਿਤਸਰ ਦੀ ਵੈਬਸਾਈਟ www.amritsar.nic.in  ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।ਇਹ ਫਾਰਮ ਨੰ: 1 ਬੰਡਲਾਂ ਜਾਂ ਜਿਆਦਾ ਗਿਣਤੀ ਵਿੱਚ ਪ੍ਰਾਪਤ ਨਹੀ ਕੀਤੇ ਜਾਣਗੇ।ਫਾਰਮ ਪ੍ਰਾਪਤ ਕਰਨ ਵਾਲੇ ਕਰਮਚਾਰੀ ਵਲੋ ਹਰੇਕ ਪ੍ਰਾਪਤ ਹੋਣ ਵਾਲੇ ਫਾਰਮ ਨੂੰ ਰਜਿਸਟਰ ਵਿੱਚ ਦਰਜ਼ ਕੀਤਾ ਜਾਵੇਗਾ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …