ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਮਨਾਏ ਜਾ ਰਹੇ ਆਪਣੇ 100 ਸਾਲਾ ਸਥਾਪਨਾ ਦਿਵਸ ਸਬੰਧੀ ਨਾਮਵਰ ਆਰਟਿਸਟਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ।ਇਸੇ ਸਬੰਧ ਵਿੱਚ ਉਘੇ ਆਰਟਿਸਟ ਸੁਖਮਨਦੀਪ ਸਿੰਘ ਵਲੋਂ ਪੈਥੋਜੈਨਸਿਸ “ਲਾਈਫ ਐਂਡ ਟਾਈਮ ਇਨ ਡੈਂਟਲ ਕਾਲਜ਼” (PTHOGENSIS: Life & Time in Dental College) ਵਿਸ਼ੇ ‘ਤੇ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਪੇਸ਼ੇੇ ਵਜੋਂ ਆਰਟਿਸ ਡੈਂਟਲ ਡਾਕਟਰ ਅਤੇ ਨਾਮਵਰ ਫੋਟੋਗ੍ਰਾਫਰ, ਵਲੋਂ ਪ੍ਰਦਰਸ਼ਨੀ ਵਿੱਚ 20 ਦੇ ਕਰੀਬ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਾਈਆਂ ਹਨ।ਇਹ ਤਸਵੀਰਾਂ ੳੇੁਨਾਂ ਦੀ ਡਾਕਟਰੀ ਪੜ੍ਹਾਈ ਨਾਲ ਸਬੰਧਿਤ ਹਨ।ਪ੍ਰਸਿੱਧ ਕਲਾਕਾਰ, ਫਿਲਮ ਮੇਕਰ ਤੇ ਲੇਖਕ ਡਾ. ਹਰਜੀਤ ਸਿੰਘ ਨੇ ਪ੍ਰਦਰਸ਼ਨੀ ਦੀਆਂ ਤਸਵੀਰਾਂ ਨੂੰੰ ਬੜੇ ਗਹੁ ਨਾਲ ਦੇਖਿਆ ਅਤੇ ਆਰਟਿਸਟ ਦੇ ਕੰਮ ਦੀ ਸ਼ਲ਼ਘਾ ਕੀਤੀ।ਇਸ ਮੌਕੇ ਨਰਿੰਦਰਜੀਤ ਸਿੰਘ ਆਰਕੀਟੈਕਟ, ਕੁਲਵੰਤ ਸਿੰਘ ਗਿੱਲ, ਨਰਿੰਦਰ ਸਿੰਘ ਬੁੱਤ ਤਰਾਸ਼, ਨਰਿੰਦਰ ਨਾਥ ਕਪੂਰ ਆਦਿ ਆਰਟਿਸਟ ਤੇ ਕਲਾਪ੍ਰੇਮੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …