Sunday, December 22, 2024

ਪੈਰਾਮਾਉਂਟ ਸਕੂਲ ਲਹਿਰਾ ਦੇ ਬੱਚਿਆਂ ਨੇ ਲਗਾਇਆ ਜੈਪੁਰ ਦਾ ਟੂਰ

ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਬੱਚਿਆਂ ਦਾ ਰਾਜਸਥਾਨ ਦੀ ਸਿਟੀ ਜੈਪੁਰ (ਪਿੰਕ ਸਿਟੀ) ਦਾ ਵਿਦਿਅਕ ਟੂਰ ਲਗਾਇਆ ਗਿਆ।ਇਸ ਟੂਰ ਦੌਰਾਨ ਬੱਚਿਆਂ ਨੇ ਸਭ ਤੋਂ ਪਹਿਲਾਂ ਮੁਗਲ ਅਤੇ ਹਿੰਦੂ ਵਸਤੂ ਸ਼ੈਲੀ ਦਾ ਨਾਇਬ ਅੰਬੇਰ ਫੋਰਟ ਦੇਖਿਆ।ਬੱਚਿਆਂ ਨੇ ਕਿਲ੍ਹੇ ਦੇ ਅੰਦਰ ਪ੍ਰਾਚੀਨ ਵਸਤੂ ਸ਼ੈਲੀ ਅਤੇ ਇਤਿਹਾਸ ਦੇ ਪ੍ਰਸਿੱਧ ਸਾਹਸੀ ਰਾਜਪੂਤ ਸ਼ਾਸ਼ਕਾਂ ਦੀਆਂ ਲੱਗੀਆਂ ਤਸਵੀਰਾਂ ਵੀ ਦੇਖੀਆਂ।ਇਸ ਤੋਂ ਬਾਅਦ ਜਲ ਮਹਿਲ, ਹਵਾ ਮਹਿਲ, ਸਿਟੀ ਪੈਲੇਸ, ਵਿਰਲਾ ਮੰਦਿਰ, ਨਾਹਰਗੜ੍ਹ ਫੋਰਟ ਅਤੇ ਜੰਤਰ-ਮੰਤਰ ਆਦਿ ਇਤਿਹਾਸਿਕ ਸਥਾਨਾਂ ਬਾਰੇ ਐਕਸਪਰਟ ਗਾਇਡ ਦੁਆਰਾ ਜਾਣਕਾਰੀ ਦੇ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।ਇਸ ਤੋਂ ਬਾਅਦ ਜੈਪੁਰ ਦੇ ਮਸ਼ਹੂਰ ਥੀਏਟਰ ਵਿੱਚ ਬੱਚਿਆਂ ਨੂੰ ਫਿਲਮ ਵੀ ਦਿਖਾਈ ਗਈ, ਜਿਸਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ।ਇਸ ਦੌਰਾਨ ਬੱਚਿਆਂ ਨੂੰ ਚੋਖੀ ਢਾਣੀ ਵੀ ਲਿਜਾਇਆ ਗਿਆ।ਜਿਥੇ ਬੱਚਿਆਂ ਨੇ ਊਠ ਸਵਾਰੀ, ਹਾਥੀ ਸਵਾਰੀ, ਘੋੜ ਸਵਾਰੀ, ਬੈਲ ਗੱਡੀ, ਬੋਟਿੰਗ, ਭੂਤ ਬੰਗਲਾ ਅਤੇ ਰਾਜਸਥਾਨੀ ਲੋਕ-ਨਾਚ ਵਿੱਚ ਹਿੱਸਾ ਲੈ ਕੇ ਖੂਬ ਮਸਤੀ ਕੀਤੀ ਅਤੇ ਚੋਖੀ ਢਾਣੀ ਦੇ ਤਰ੍ਹਾਂ-ਤਰ੍ਹਾਂ ਦੇ ਮਸ਼ਹੂਰ ਪਕਵਾਨਾਂ ਦਾ ਆਨੰਦ ਮਾਣਿਆ।
ਇਸ ਦੌਰਾਨ ਬੱਚਿਆਂ ਨੇ ਨਾਲ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾ ਤੋਂ ਇਲਾਵਾ ਸਟਾਫ ਗੁਰਪ੍ਰੀਤ ਸਿੰਘ, ਸੀਮਾ ਕੁਮਾਰੀ ਅਤੇ ਬਸਪ੍ਰੀਤ ਕੌਰ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …