ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਪੁਰ ਚੀਮਾ ਮੰਡੀ ਵਿਖੇ ਦਿਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਵਿਦਿਆਰਥੀਆਂ ਦੁਆਰਾ ਸਕੂਲ ਅਤੇ ਕਲਾਸ ਰੂਮਾਂ ਦੀ ਸਜਾਵਟ ਕੀਤੀ ਗਈ।ਛੋਟੇ-ਛੋਟੇ ਬੱਚਿਆਂ ਦੁਆਰਾ ਗ੍ਰੀਟਿੰਗ ਕਾਰਡ ਬਣਾਏ ਗਏ।ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੈਡਮ ਕਮਲ ਗੋਇਲ ਨੇ ਸਮੂਹ ਸਟਾਫ ਵਿਦਿਆਰਥੀ ਅਤੇ ਮਾਤਾ ਪਿਤਾ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ ਨੇ ਦਿਵਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਮਨੋਜ ਥੋਮਸ ਕੇਰਲਾ ਨੇ ਵਿਦਿਆਰਥੀਆਂ ਨੂੰ ਦਿਵਾਲੀ ਰਲ ਮਿਲ ਕੇ ਮਨਾਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਅਲਫਨਸਾ ਥੋਮਸ, ਜੋਸ਼ੀਮਾਨ, ਗੁਰਜੰਟ ਕੌਰ, ਸ਼ਬੀਨਾ ਮੈਡਮ ਕੇਰਲਾ, ਸ਼ਾਮਾਂ, ਸ਼ਾਹਜੀਆ, ਕਮਲੇਸ਼, ਮਨਪ੍ਰੀਤ ਤੇ ਸੰਗੀਤ ਅਧਿਆਪਕ ਸੰਜੀਵ ਸੁਲਤਾਨ ਆਦਿ ਹਾਜ਼ਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …