ਸੰਗਰੂਰ, 11 ਨਵੰਬਰ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਪਲੇਅ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਚੇਅਰਮੈਨ ਮਿਸਟਰ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਾਸਲ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਅਤੇ ਸਮੂਹ ਸਟਾਫ ਵਲੋਂ ਲਕਸ਼ਮੀ ਮਾਤਾ ਜੀ ਦੀ ਪੂਜਾ ਕਰਕੇ ਕੀਤੀ ਗਈ।ਦੀਵਾਲੀ ਮੌਕੇ ਬੱਚਿਆਂ ਨੇ ਡਾਂਸ ਦੁਆਰਾ ਆਪਣੀ ਖਸ਼ੀ ਪ੍ਰਗਟ ਕੀਤੀ।ਬੱਚਿਆਂ ਨੇ ਹੈਪੀ ਦੀਵਾਲੀ ਵਾਲੇ ਗਾਣਿਆਂ ‘ਤੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਡਾਂਸ ਕੀਤਾ ਤੇ ਬੱਚਿਆਂ ਦੇ ਵੱਖ-ਵੱਖ ਤਰਾਂ ਦੇ ਮੁਕਾਬਲੇ ਵੀ ਕਰਵਾਏ ਗਏ।ਜਿਵੇਂ ਰੰਗੋਲੀ, ਵੇਸਟ ਮਟੀਰੀਅਲ ਦਾ ਕਰਾਫਟ, ਚਾਰਟ ਮੈਕਿੰਗ, ਕਲਰਿੰਗ, ਦੀਆ ਅਤੇ ਮੋਮਬੱਤੀ ਡੇਕੋਰਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ।ਸੰਜੈ ਸਿੰਗਲਾ ਨੇ ਬੱਚਿਆਂ ਨੂੰ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ, ਸਾਨੂੰ ਸਭ ਨੂੰ ਸਭ ਗਿਲੇ ਸ਼ਿਕਵੇ ਭੁੱਲ ਕੇ ਇਹ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ।ਪ੍ਰਿੰਸੀਪਲ ਪ੍ਰਿੰਅਕਾ ਬਾਂਸਲ ਨੇ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਕਿਹਾ।ਉਹਨਾ ਨੇ ਇਸ ਤਿਉਹਾਰ ਦੀ ਵਿਸ਼ੇਸ਼ਤਾ ਅਤੇ ਮਹੱਤਤਾ ‘ਤੇ ਵੀ ਚਾਨਣਾ ਪਾਇਆ।ਸਕੂਲ ਦੇ ਸਭ ਅਧਿਆਪਕਾਂ, ਡਰਾਈਵਰਾਂ ਅਤੇ ਹੋਰ ਸਭ ਕਰਮਚਾਰੀਆਂ ਨੂੰ ਵੀ ਸਕੂਲ ਵਲੋਂ ਦੀਵਾਲੀ ਦੇ ਤੋਹਫ਼ੇ ਦੇ ਕੇ ਵਧਾਈਆਂ ਦਿੱਤੀਆਂ ਗਈਆਂ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …