Saturday, July 27, 2024

ਪ੍ਰੋ. ਰਵਿੰਦਰ ਗਾਸੋ ਦੇ ਦੇਹਾਂਤ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਵਲੋਂ ਦੁੱਖ ਪ੍ਰਗਟ

ਸੰਗਰੂਰ, 13 ਨਵੰਬਰ (ਜਗਸੀਰ ਲੌਂਗੋਵਾਲ) – ਹਰਿਆਣਾ ਕਾਲਜ ਟੀਚਰ ਐਸੋਸੀਏਸ਼ਨ ਦੇ ਜੁਝਾਰੂ ਅਤੇ ਅਗਾਂਹਵਧੂ ਲੀਡਰ ਅਤੇ ਬਰਨਾਲਾ ਸ਼ਹਿਰ ਦੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਓਮ ਪ੍ਰਕਾਸ਼ ਗਾਸੋ ਦੇ ਸਪੁੱਤਰ ਪ੍ਰੋਫੈਸਰ ਰਵਿੰਦਰ ਗਾਸੋ ਦਾ ਕੁਰਕਸ਼ੇਤਰ ਵਿਖੇ ਅਚਾਨਕ ਦਿਹਾਂਤ ਜਾਣ ਨਾਲ ਅਕਾਦਮਿਕ ਖੇਤਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਪ੍ਰੋਫੈਸਰ ਰਵਿੰਦਰ ਗਾਸੋ ਦਾ ਇਸ ਤਰਾਂ ਅਚਾਨਕ ਚਲਾਣਾ ਹਰਿਆਣਾ ਦੇ ਸਾਹਿਤਕ ਜਗਤ ਅਤੇ ਪ੍ਰਗਤੀਸ਼ੀਲ ਅੰਦੋਲਨ ਲਈ ਬਹੁਤ ਦੁੱਖਦਾਈ ਖਬਰ ਹੈ।ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਲੌਂਗੋਵਾਲ ਵਲੋਂ ਉਹਨਾਂ ਦੇ ਅਚਾਨਕ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਕਲੱਬ ਮੈਂਬਰ ਅਤੇ ਕੁਰਕਸ਼ੇਤਰ ਵਿਸ਼ਵ ਵਿਦਿਆਲਿਆ ਅਧਿਆਪਕ ਸੰਘ ਦੇ ਉਪ ਪ੍ਰਧਾਨ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪ੍ਰੋਫੈਸਰ ਗਾਸੋ ਡੀ.ਏ.ਵੀ ਕਾਲਜ ਪੁੰਡਰੀ (ਕੈਥਲ) ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਉਹਨਾਂ ਦਾ ਹਰਿਆਣਾ ਕਾਲਜ ਟੀਚਰ ਐਸੋਸੀਏਸ਼ਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ।ਉਹ ਅਧਿਆਪਕਾਂ ਦੀਆਂ ਮੰਗਾਂ ਲਈ ਹਮੇਸ਼ਾਂ ਸੰਘਰਸ਼ ਕਰਦੇ ਰਹਿੰਦੇ ਸਨ।ਕਲੱਬ ਦੇ ਮੈਂਬਰਾਂ ਨੇ ਉਹਨਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਕਲੱਬ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਸਕੱਤਰ ਗੁਰਵਿੰਦਰ ਸਿੰਘ, ਹਰਦੀਪ ਸਿੰਘ ਖਹਿਰਾ, ਚਮਕੌਰ ਸਿੰਘ ਕੌਰੀ, ਡਾ. ਅਮਨ ਸ਼ਰਮਾ, ਸੁਖਵਿੰਦਰ ਸਿੰਘ ਦੁੱਲਟ, ਅਮਨਦੀਪ ਗਿੱਲ, ਨਰੇਸ਼ ਗਰਗ, ਭਗਵੰਤ ਸਿੰਘ ਦੁੱਲਟ, ਰਾਜੂ ਬੇਦੀ, ਮਨਦੀਪ ਸ਼ਰਮਾ, ਭੁਪਿੰਦਰ ਸ਼ਰਮਾ ਤੇ ਕਰਮਜੀਤ ਕਾਕਾ ਆਦਿ ਮੌਜ਼ੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …