Thursday, May 23, 2024

14ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਸੰਗਰੂਰ, 13 ਨਵੰਬਰ (ਜਗਸੀਰ ਲੌਂਗੋਵਾਲ) – 14ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਅਕਾਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰੀਤਇੰਦਰ ਘਈ, ਪ੍ਰਿੰਸੀਪਲ ਇੰਦੂ ਸਿਮਕ ਦੀ ਪ੍ਰਧਾਨਗੀ ਅਤੇ ਵਰਿੰਦਰ ਸਿੰਘ ਸਟੇਟ ਐਵਾਰਡੀ ਦੀ ਦੇਖਰੇਖ ਹੇਠ ਕਰਵਾਈਆਂ ਗਈਆਂ।ਇਸ ਟੂਰਨਾਮੈਂਟ ਵਿੱਚ ਹਰਤੇਜ ਸਿੰਘ ਸੁਨਾਮ-2, ਗੁਰਮੀਤ ਸਿੰਘ ਸੰਗਰੂਰ-1, ਗੁਰਦਰਸ਼ਨ ਸਿੰਘ ਧੂਰੀ, ਸੱਤਪਾਲ ਸਿੰਘ ਚੀਮਾ, ਅਭਿਨਵ ਜੈਦਕਾ ਸੁਨਾਮ-1, ਰਾਜਿੰਦਰ ਕੁਮਾਰ, ਗੋਪਾਲ ਕ੍ਰਿਸ਼ਨ ਸ਼ਰਮਾ ਸੰਗਰੂਰ-2 ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਨ ਅਤੇ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚੋਂ ਲਗਭਗ 2200 ਬੱਚਿਆਂ ਅਤੇ ਇੰਚਾਰਜ਼ਾਂ ਨੇ ਭਾਗ ਲਿਆ।ਟੂਰਨਾਮੈਂਟ ਦਾ ਵਿੱਤੀ ਖਰਚਾ ਵਰਿੰਦਰ ਸਿੰਘ ਸਟੇਟ ਐਵਾਰਡੀ ਵਲੋਂ ਕੀਤਾ ਗਿਆ।ਜਿਲ੍ਹਾ ਪੱਧਰੀ ਖੇਡਾਂ ਵਿੱਚ ਕਬੱਡੀ ਨੈਸ਼ਨਲ ਸਟਾਈਲ ਕੁੜੀਆਂ ਚੀਮਾ ਬਲਾਕ ਫਸਟ, ਸੁਨਾਮ-2 ਸੈਕਿੰਡ, ਹਾਕੀ ਕੁੜੀਆਂ ਧੂਰੀ ਫਸਟ, ਫੁਟਬਾਲ ਮੁੰਡੇ ਅਤੇ ਕੁੜੀਆਂ ਫਸਟ ਸ਼ੇਰਪੁਰ, ਖੋ-ਖੋ ਕੁੜੀਆਂ ਮੁੰਡੇ ਚੀਮਾ ਫਸਟ, ਲਹਿਰਾ ਮੁੰਡੇ ਕੁੜੀਆਂ ਸੈਕਿੰਡ, ਕੁਸ਼ਤੀਆਂ 25 ਕਿਲੋ ਸ਼ੇਰਪੁਰ ਫਸਟ, 28, 30 ਕਿਲੋ ਚੀਮਾ ਫਸਟ, ਰੱਸਾਕੱਸੀ ਚੀਮਾ ਫਸਟ, ਧੂਰੀ ਸੈਕੰਡ, 100 ਮੀਟਰ ਕੁੜੀਆਂ ਫਸਟ ਲਹਿਰਾ, 100 ਮੀਟਰ ਮੁੰਡੇ ਧੂਰੀ ਫਸਟ, ਸੁਨਾਮ-1 ਸੈਕਿੰਡ, ਰਿਲੇਅ ਦੌੜਾਂ ਮੁੰਡੇ ਲਹਿਰਾ ਫਸਟ, ਸੁਨਾਮ-1 ਸੈਕਿੰਡ ਰਹੇ।ਆਲ ਓਵਰ ਟਰਾਫੀ ਬਲਾਕ ਚੀਮਾ ਨੇ ਜਿੱਤੀ।
ਇਸ ਟੂਰਨਾਮੈਂਟ ਵਿੱਚ ਜਸਵੀਰ ਸਿੰਘ ਕੁਦਨੀ ਚੇਅਰਮੈਨ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਪ੍ਰੀਤਮ ਸਿੰਘ ਪੀਤੂ ਚੇਅਰਮੈਨ ਜਿਲ੍ਹਾ ਨਗਰ ਸੁਧਾਰ ਟਰੱਸਟ ਸੰਗਰੂਰ, ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕਿਟ ਕਮੇਟੀ ਧੂਰੀ, ਮੈਡਮ ਨਰੇਸ਼ ਸੈਣੀ ਜਿਲ੍ਹਾ ਸਪੋਰਟਸ ਕੋਆਡੀਨੇਟਰ ਨੋ ਵਿਸ਼ੇਸ਼ ਮਹਿਮਾਨਾਂ ਦੇ ਤੌਰ ‘ਤੇ ਸ਼ਮੂਲੀਅਤ ਕੀਤੀ।ਜੇਤੂ ਖਿਡਾਰੀਆਂ ਨੂੰ ਡਾਇਟ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ, ਹਰਤੇਜ ਸਿੰਘ ਕੌਹਰੀਆਂ ਬੀ.ਪੀ.ਈ.ਓ, ਗੁਰਮੀਤ ਸਿੰਘ ਬੀ.ਪੀ.ਈ.ਓ, ਅਭਿਨਵ ਜੈਦਕਾ ਬੀ.ਪੀ.ਈ.ਓ, ਵਰਿੰਦਰ ਸਿੰਘ ਸਟੇਟ ਐਵਾਰਡੀ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।ਬੱਚਿਆਂ ਲਈ ਲੰਗਰ ਦਾ ਪ੍ਰਬੰਧ ਗੁਰਦੁਆਰਾ ਮਸਤੂਆਣਾ ਸਾਹਿਬ ਵਲੋਂ ਕੀਤਾ ਗਿਆ।ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਮਲਕੀਤ ਸਿੰਘ ਲੱਡਾ, ਜੁਝਾਰ ਸਿੰਘ, ਪ੍ਰਿੰਸ ਕਾਲੜਾ, ਬਸੰਤ ਸਿੰਘ, ਜਗਦੇਵ ਸਿੰਘ ਸੀ.ਐਚ.ਟੀ, ਕਰਮਜੀਤ ਕੌਰ ਰੇਤਗੜ੍ਹ, ਕੁਲਦੀਪ ਕੌਰ ਕਲੌਦੀ, ਸਪਨਾ ਗਰਗ, ਸੰਦੀਪ ਕੌਰ ਕੰਮੋਮਾਜਰਾ, ਕੁਲਦੀਪ ਸਿੰਘ ਸੀ.ਐਚ.ਟੀ, ਰਮਨੀਕ ਸਿੰਘ ਸੁਨਾਮ, ਚੀਨਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।ਪ੍ਰੋਗਰਾਮ ਦੀ ਕਵਰੇਜ਼ ਮੀਡੀਆ ਇੰਚਾਰਜ਼ ਬਲਜਿੰਦਰ ਰਿਸ਼ੀ ਨੇ ਕੀਤੀ।
ਇਸ ਸਮੇਂ ਮੈਡਮ ਗੁਰਮੀਤ ਸੋਹੀ, ਗੁਰਜੰਟ ਸਿੰਘ ਨੈਸ਼ਨਲ ਐਵਾਰਡੀ, ਜਸਪ੍ਰੀਤ ਸਿੰਘ ਨਾਗਰਾ, ਜੋਤਇੰਦਰ ਸਿੰਘ, ਲਖਵੀਰ ਸਿੰਘ, ਸੁਭਾਸ਼ ਸਿੰਘ, ਜਗਤਾਰ ਸਿੰਘ, ਮੈਡਮ ਰਮਨਦੀਪ ਕੌਰ ਸੰਗਤਪੁਰਾ, ਗੁਰਜੰਟ ਸਿੰਘ ਕੌਹਰੀਆਂ, ਗੌਰਵਰਧਨ ਸ਼ਰਮਾ ਨਿਸ਼ਾ ਉਭਾਵਾਲ ਹਾਜ਼ਰ ਸਨ।ਸਟੇਜ ਸੰਚਾਲਣ ਗੁਰਵਿੰਦਰ ਸਿੰਘ ਸਟੇਟ ਐਵਾਰਡੀ ਅਤੇ ਜਗਰੂਪ ਸਿੰਘ ਧਾਂਦਰਾ ਨੇ ਕੀਤਾ।

Check Also

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ …