Friday, September 20, 2024

ਸਰਸਵਤੀ ਵਿਦਿਆ ਮੰਦਰ ਸਕੂਲ ਵਿਖੇ ਬਾਲ ਦਿਵਸ ਮਨਾਇਆ

ਸੰਗਰੂਰ, 14 ਨਵੰਬਰ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ (ਸੀ.ਬੀ.ਐਸ.ਈ) ਸ਼ਾਹਪੁਰ ਚੀਮਾ ਮੰਡੀ ਵਿਖੇ ਅੱਜ ਚਿਲਡਰਨ ਡੇ ਮਨਾਇਆ ਗਿਆ।ਵਿਦਿਆਰਥੀ ਰੰਗ ਬਿਰੰਗੇ ਕੱਪੜਿਆਂ ਵਿੱਚ ਤਿਆਰ ਹੋ ਕੇ ਆਏ।ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਹਾਊਸ ਵਾਈਜ਼ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ।ਸਕੂਲ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ ਨੇ 14 ਨਵੰਬਰ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਤੇ ਮੈਡਮ ਕਮਲ ਗੋਇਲ ਨੇ ਚਿਲਡਰਨ ਡੇ ਦੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਅਕੈਡਮਿਕ ਹੈਡ ਮਨੋਜ ਥਾਮਸ, ਅਲਫਾਸਾਂ ਥਾਮਸ ਕੇਰਲਾ ਨੇ ਵਿਦਿਆਰਥੀਆਂ ਦੇ ਵਿੱਚ ਚਿਲਡਰਨ ਡੇ ਦੇ ਸਬੰਧ ਵਿੱਚ ਜਨਰਲ ਨਾਲਜ਼ ਪ੍ਰਤੀਯੋਗਿਤਾ ਕਰਵਾਈ, ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਦੁਆਰਾ ਸਕੂਲ ਦੀ ਸਜਾਵਟ ਕੀਤੀ ਗਈ ਅਤੇ ਗ੍ਰੀਟਿੰਗ ਕਾਰਡ ਬਣਾਏ ਗਏ।
ਇਸ ਮੌਕੇ ਜੋਸ਼ੀਮੌਨ, ਗੁਰਜੰਟ ਕੌਰ, ਸ਼ਬੀਨਾ ਮੈਡਮ ਕੇਰਲਾ, ਸ਼ਾਮਾਂ, ਸ਼ਾਹਜੀਆ, ਕਮਲੇਸ਼, ਸੰਦੀਪ ਸਿੰਘ, ਸ਼ਿਵ ਕੁਮਾਰ, ਮਨਪ੍ਰੀਤ, ਸੰਗੀਤ ਅਧਿਆਪਕ ਸੰਜੀਵ ਸੁਲਤਾਨ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …