ਭੀਖੀ, 15 ਨਵੰਬਰ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਵਿੱਚ ਬਾਲ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਪ੍ਰੀ-ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚੇ ਰੰਗ ਬਿਰੰਗੇ ਪਹਿਰਾਵੇ ਵਿੱਚ ਬਹੁਤ ਹੀ ਪਿਆਰੇ ਲੱਗ ਰਹੇ ਸਨ।ਪ੍ਰੋਗਰਾਮ ਨੂੰ ਜਮਾਤਾਂ ਦੇ ਹਿਸਾਬ ਨਾਲ ਵੱਖ ਵੱਖ ਪ੍ਰੋਗਰਾਮਾਂ ਵਿੱਚ ਵੰਡਿਆ ਗਿਆ।ਪ੍ਰੀ-ਨਰਸਰੀ ਤੋਂ ਕੇ.ਜੀ ਦੇ ਵਿਦਿਆਰਥੀਆਂ ਦੀ ਗਾਰਡਨ ਪਾਰਟੀ ਕਰਵਾਈ ਗਈ।ਰੰਗ-ਬਿਰੰਗੇ ਗੁਬਾਰਿਆਂ ਅਤੇ ਸਜਾਵਟੀ ਸਮਾਨ ਨਾਲ ਸਾਰੀਆਂ ਜਮਾਤਾਂ ਨੂੰ ਸਜਾਇਆ ਗਿਆ।ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਕਲਾਸ ਵਿੱਚ ਹੀ ਤੰਬੋਲਾ, ਪਸਿੰਗ-ਦ-ਪਾਸ ਆਦਿ ਖੇਡਾਂ ਕਰਵਾਈਆਂ ਗਈਆਂ।ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਗਰਾਊਂਡ ਵਿੱਚ ਵੱਖ-ਵੱਖ ਖੇਡਾਂ ‘ਚ ਭਾਗ ਲਿਆ।ਜਿਸ ਵਿੱਚ ਰੱਸਾ-ਕਸੀ, ਰਿਲੇਅ ਰੇਸ ਸ਼ਾਮਲ ਸੀ।ਗਿਆਰਵੀਂ-ਬਾਰਵੀਂ ਦੇ ਬੱਚਿਆਂ ਦੇ ਬਾਲੀਵਾਲ ਦੇ ਮੈਚ ਕਰਵਾਏ ਗਏ।
ਇਸ ਮੌਕੇ ਸਕੂਲ ਚੇਅਰਮੈਨ ਰਿਸ਼ਵ ਸਿੰਗਲਾ, ਨਮਨ ਸਿੰਗਲਾ, ਪ੍ਰਿੰਸੀਪਲ ਸ੍ਰੀਮਤੀ ਕਿਰਨ ਰਤਨ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।ਸਾਰੀ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਵਧਾਈ ਦਿੱਤੀ।ਅੰਤ ‘ਚ ਸਾਰੇ ਬੱਚਿਆਂ ਨੂੰ ਮਠਿਆਈ ਵੀ ਵੰਡੀ ਗਈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …