Sunday, June 23, 2024

ਵੈਦ ਨੰਦ ਰਾਮ ਜੀ ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਸੰਗਰੂਰ, 15 ਨਵੰਬਰ (ਜਗਸੀਰ ਲੌਂਗੋਵਾਲ) – ਕਸਬਾ ਤੋਂ ਪੱਤਰਕਾਰ ਦਵਿੰਦਰ ਵਸ਼ਿਸ਼ਟ, ਰਮੇਸ਼ ਵਸ਼ਿਸ਼ਟ ਦੇ ਪਿਤਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ ਦੇ ਦਾਦਾ ਵੈਦ ਨੰਦ ਰਾਮ ਦਾ ਅੱਜ ਦੇਹਾਂਤ ਹੋ ਗਿਆ ਸੀ।ਉਹਨਾਂ ਨੂੰ ਇਥੋਂ ਦੇ ਰਾਮ ਬਾਗ ਵਿਖੇ ਸੰਸਕਾਰ ਸਮੇਂ ਹਜ਼ਾਰਾਂ ਸੇਜ਼ਲ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ।ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵਸ਼ਿਸ਼ਟ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਵਸ਼ਿਸ਼ਟ ਪਰਿਵਾਰ ਦੇ ਦੁੱਖ ਵਿੱਚ ਆਪਣੀ ਹਾਜਰੀ ਲਗਵਾਈ।ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਜਿੰਦਰ ਦੀਪਾ, ਜੀਤ ਸਿੰਘ ਸਿੱਧੂ, ਸੁਖਵਿੰਦਰ ਪਾਲ ਸੁੱਖੀ, ਬੀਬੀ ਸਮਿੰਦਰ ਕੌਰ ਗਿੱਲ, ਸਮਾਜ ਸੇਵਕ ਵਿਜੇ ਗੋਇਲ, ਕਾਲਾ ਰਾਮ ਮਿੱਤਲ, ਸੰਜੇ ਸੈਣ ਡੈਮੋਕਰੈਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸ਼ਰਮਾ, ਡਾਕਟਰ ਕੇਵਲ ਚੰਦ ਧੌਲਾ, ਪਾਵਨ ਕੁਮਾਰ ਤਾਈਲ, ਐਡਵੋਕੇਟ ਨੰਦ ਕਿਸ਼ੋਰ, ਉਦਯੋਗਪਤੀ ਸੰਜੇ ਗਰਗ, ਸੁਖਵਿੰਦਰ ਸਿੰਘ ਨੰਬਰਦਾਰ, ਅੰਮ੍ਰਿਤਪਾਲ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਬੁੱਧਰਾਮ ਗਰਗ, ਪੰਡਤ ਰਾਜੀਵ ਵਸ਼ਿਸ਼ਟ, ਰਮੇਸ਼ ਅਗਰਵਾਲ, ਕੌਂਸਲਰ ਗੁਰਮੀਤ ਸਿੰਘ ਲੱਲੀ, ਸਿਸਨ ਪਾਲ ਗਰਗ, ਮਦਨ ਲਾਲ ਚੌਧਰੀ, ਕਾਮਰੇਡ ਮੰਗਤ ਰਾਮ, ਕਾਮਰੇਡ ਸਤਪਾਲ ਸੱਤਾ, ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਜਤਿੰਦਰ ਰਿਸ਼ੀ, ਜਗਦੇਵ ਸਿੰਘ ਲੋਹਾਖੇੜਾ, ਬੰਟੀ ਵਿਰਕ ਪੱਤਰਕਾਰ ਵਿਜੇ ਸ਼ਰਮਾ, ਜਗਸੀਰ ਸਿੰਘ ਲੌਂਗੋਵਾਲ, ਵਿਨੋਦ ਸ਼ਰਮਾ, ਸ਼ੇਰ ਸਿੰਘ ਖੰਨਾ, ਰਵੀ ਕੁਮਾਰ ਗਰਗ, ਭਗਵੰਤ ਰਾਮ ਸ਼ਰਮਾ, ਗੌਰੀ ਸ਼ੰਕਰ, ਜਗਦੇਵ ਸਿੰਘ, ਕਿਸਾਨ ਆਗੂ ਬਿਕਰਮਜੀਤ ਰਾਓ ਤੋਂ ਇਲਾਵਾ ਹੋਰ ਵੱਖ ਵੱਖ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …