Monday, September 16, 2024

ਸ਼ਹਿਰ ਦੀ ਸਾਫ਼ ਸਫਾਈ ਲਈ ਸਥਾਨਕ ਨਿਵਾਸੀ ਅੱਗੇ ਆਉਣ – ਵਿਧਾਇਕ ਨਿੱਜ਼ਰ

ਡਾਕਟਰ ਨਿੱਜ਼ਰ ਤੇ ਕਮਿਸ਼ਨਰ ਨਿਗਮ ਨੇ ਝਾੜੂ ਲਗਾ ਕੇ ਕੀਤੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਦੱਖਣੀ ਹਲਕੇ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਨੇ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਗੇਟ ਖਜ਼ਾਨਾ ਤੋਂ ਸੁਲਤਾਨਵਿੰਡ ਚੌਂਕ ਤੱਕ ਗਰੀਨ ਬੈਲਟ ਦੀ ਖੁਦ ਝਾੜੂ ਲਗਾ ਕੇ ਸਾਫ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਥਾਨਕ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸੱਤ ਰੱਖਣ ਲਈ ਅੱਗੇ ਆਉਣ ਤਾਂ ਜੋ ਅੰਮਿ੍ਰਤਸਰ ਸ਼ਹਿਰ ਸਿਫ਼ਤੀ ਦਾ ਘਰ ਬਣਾਇਆ ਜਾ ਸਕੇ।
ਡਾ. ਨਿੱਜਰ ਨੇ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਵਧਾਉਣ ਲਈ ਗਰੀਨ ਬੈਲਟ ਨੂੰ ਮੁੜ ਸਹੀ ਤਰੀਕੇ ਨਾਲ ਵਿਕਸਤ ਅਤੇ ਖੂਬਸੂਰਤ ਬਣਾਉਣ ਦੀ ਲੋੜ ਹੈ।ਉਨਾਂ ਆਮ ਨਾਗਰਿਕਾਂ ਨੂੰ ਕਿਹਾ ਕਿ ਉਹ ਗਰੀਨ ਬੈਲਟ ਵਿੱਚ ਕਿਸੇ ਤਰ੍ਹਾਂ ਦਾ ਕੂੜਾ ਜਾਂ ਪਲਾਸਟਿਕ ਨਾ ਸੁੱਟਣ।ਡਾ. ਨਿੱਜ਼ਰ ਨੇ ਕਿਹਾ ਕਿ ਗੰਦਗੀ ਨਾਲ ਕਈ ਗੰਭੀਰ ਬਿਮਾਰੀਆਂ ਫੈਲਦੀਆਂ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਘਰ ਦਾ ਕੂੜਾ ਕਰਕਟ ਇੱਧਰ-ਓਧਰ ਨਾ ਸੁੱਟ ਕੇ ਨਗਰ ਨਿਗਮ ਵਲੋਂ ਰੋਜ਼ਾਨਾ ਕੂੜਾ ਚੁੱਕਣ ਆਉਣ ਵਾਲੀਆਂ ਗੱਡੀਆਂ ਨੂੰ ਹੀ ਦੇਈਏ।
ਉਨਾਂ ਲੋਕਾਂ ਨੂੰ ਕਿਹਾ ਕਿ ਉਹ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨ। ਡਾ. ਨਿੱਜਰ ਨੇ ਕਿਹਾ ਕਿ ਹਲਕਾ ਦੱਖਣੀ ਦੇ ਸਾਰੇ ਪਾਰਕਾਂ ਦੀ ਵੀ ਸਾਫ਼ ਸਫ਼ਾਈ ਕੀਤੀ ਜਾਵੇਗੀ ਅਤੇ ਖਰਾਬ ਹੋਏ ਝੂਲੇ ਆਦਿ ਦੀ ਮੁਰੰਮਤ ਵੀ ਕਰਵਾਈ ਜਾਵੇਗੀ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …