ਸਮਰਾਲਾ, 16 ਨਵੰਬਰ (ਇੰਦਰਜੀਤ ਸਿੰਘ ਕੰਗ) – 16 ਨਵੰਬਰ 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਭਾਈ ਕਰਤਾਰ ਸਿੰਘ ਸਰਾਭਾ (ਜੋ ਸਿਰਫ਼ 19 ਵਰ੍ਹਿਆਂ ਦੇ ਭਰ ਜੁਆਨ ਗਭਰੂ ਸਨ) ਨੇ ਫਾਂਸੀ ਦਾ ਰੱਸਾ ਚੁੰਮ ਕੇ, ਆਪਣੇ 6 ਹੋਰ ਸਾਥੀਆਂ ਨਾਲ ਸ਼ਹਾਦਤ ਦਾ ਜਾਮ ਪੀਤਾ।ਇਹਨਾਂ ਅਮਰ ਸ਼ਹੀਦਾਂ ਕੁਰਬਾਨੀ ਨੂੰ ਪ੍ਰਣਾਮ ਕਰਦੇ ਹੋਏ ਐਸ.ਏ.ਐਸ ਇੰਟਰਨੈਸਨਲ ਸਕੂਲ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ।ਇਸ ਦੀ ਸ਼ੁਰੂਆਤ ਬਾਰਵੀਂ ਸ਼੍ਰੇਣੀ ਦੀ ਵਿਦਿਆਰਥਣ ਕੁਲਵੀਰ ਕੌਰ ਨੇ ਸ਼ਹੀਦ ਸਰਾਭਾ ਦੇ ਜੀਵਨ ‘ਤੇ ਚਾਨਣਾ ਪਾਇਆ।ਸਕੂਲ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਕਰਤਾਰ ਸਿੰਘ ਸਰਾਭਾ ਵਲੋਂ 19 ਸਾਲ ਦੀ ਉਮਰ ਵਿੱਚ ਦਿੱਤੇ ਬਲੀਦਾਨ ਨੂੰ ਯਾਦ ਦਿਲਾਉਦੇ ਹੋਏ ਵਿਦਿਆਰਥੀਆਂ ਨੂੰ ਅਪਣੀ ਜਵਾਨੀ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਦੇਸ਼ ਪ੍ਰਤੀ ਸੇਵਾ ਭਾਵਨਾ ਨਾਲ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਮੈਂਬਰ ਮੌਜ਼ੂਦ ਸਨ।
Check Also
ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …