ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਪਾਵਰਕਾਮ ਅਤੇ ਟਰਾਂਸਕੋ ਮੰਡਲ ਸਮਰਾਲਾ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਡਲ ਦਫਤਰ ਘੁਲਾਲ ਵਿਖੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿੱਚ 73 ਸਾਲਾ ਭੈਣਾਂ ਨੂੰ ਸ਼ਾਲ ਅਤੇ 75 ਸਾਲਾ ਪੁਰਸ਼ ਪੈਨਸ਼ਨਰਾਂ ਨੂੰ ਲੋਈਆਂ ਅਤੇ ਹਾਰ ਪਹਿਣਾ ਕੇ ਸਮਰਾਲਾ ਮੰਡਲ ਦੇ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਨਮਾਨਿਤ ਕੀਤਾ ਗਿਆ।ਪ੍ਰੈਸ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਤਕਰੀਬਨ ਲਗਭਗ 250 ਦੇ ਕਰੀਬ ਪੁਰਸ਼ ਅਤੇ ਔਰਤ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਅਤੇ 20 ਔਰਤਾਂ ਤੇ 28 ਪੁਰਸ਼ਾਂ ਅਤੇ ਇੰਜ: ਕੇ.ਪੀ ਐਸ ਸਿੱਧੂ ਵਧੀਕ ਨਿਗਰਾਨ ਇੰਜ: ਸਮਰਾਲਾ ਨੂੰ ਪੈਨਸ਼ਨਰਾਂ ਦੇ ਸਮੁੱਚੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਬਦਲੇ ਸਨਮਾਨਿਤ ਕੀਤਾ ਗਿਆ।ਪੈਨਸ਼ਨਰਜ਼ ਐਸੋ: ਦੇ ਸੂਬਾ ਜਨਰਲ ਸਕੱਤਰ ਧੰਨਵੰਤ ਸਿੰਘ ਭੱਠਲ ਅਤੇ ਭਰਪੂਰ ਸਿੰਘ ਮਾਂਗਟ ਸਰਕਲ ਪ੍ਰਧਾਨ ਰੋਪੜ ਨੇ ਮੰਗ ਕੀਤੀ ਕਿ 1-1-2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦੇ ਫਾਰਮੂਲੇ ਨਾਲ ਪੇਅ ਸੋਧੀ ਜਾਵੇ, ਸਕੇਲਾਂ ਦੇ ਬਕਾਏ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਏਰੀਅਰ ਦਿੱਤੇ ਜਾਣ, ਮੈਡੀਕਲ ਕੈਸ਼ਲੈਸ ਸਕੀਮ, 2500 ਰੁਪਏ ਫਿਕਸ ਮੈਡੀਕਲ ਭੱਤਾ, ਬਿਜਲੀ ਵਰਤੋਂ ਵਿੱਚ ਰਿਆਇਤ, 23 ਸਾਲਾ ਸਕੇਲ ਬਿਨਾਂ ਸ਼ਰਤ ਦਿੱਤਾ ਜਾਵੇ।ਪ੍ਰਮੁੱਖ ਤੌਰ ‘ਤੇ ਇੰਜ: ਪ੍ਰੇਮ ਸਿੰਘ ਰਿਟਾ: ਐਸ.ਡੀ.ਓ, ਇੰਜ: ਜੁਗਲ ਕਿਸ਼ੋਰ ਸਾਹਨੀ, ਰਜਿੰਦਰਪਾਲ ਵਡੇਰਾ ਡਿਪਟੀ ਸੀ. ਏ. ਓ., ਜਗਤਾਰ ਸਿੰਘ ਪ੍ਰੈੱਸ ਸਕੱਤਰ, ਮਹੇਸ਼ ਕੁਮਾਰ ਖਮਾਣੋਂ, ਦਰਸ਼ਨ ਸਿੰਘ ਕੈਸ਼ੀਅਰ, ਦਰਸ਼ਨ ਸਿੰਘ ਕੋਟਾਲਾ, ਜਸਵੰਤ ਸਿੰਘ ਢੰਡਾ, ਸੁਰਜੀਤ ਵਿਸ਼ਾਦ, ਮੋਹਣ ਸਿੰਘ ਮਾਂਗਟ ਸ਼ਾਮਲ ਸਨ।ਆਗੂਆਂ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਸਟੇਜ ਸਕੱਤਰ ਦੀ ਭੂਮਿਕਾ ਇੰਜ: ਸੁਖਦਰਸ਼ਨ ਸਿੰਘ ਸਕੱਤਰ ਨੇ ਨਿਭਾਈ।ਅਖੀਰ ‘ਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਵਲੋਂ ਸਾਰੇ ਪੈਨਸ਼ਨਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …