ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ 16 ਤੇ 17 ਨਵੰਬਰ ਨੂੰ 12ਵਾਂ ਸਲਾਨਾ ਖੇਡ ਦਿਵਸ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਸਕੂਲ ਸ਼ਬਦ ਅਤੇ ਅਰਦਾਸ ਨਾਲ ਕੀਤੀ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਸਪੋਰਟਸ ਮੀਟ ਦੀ ਆਰੰਭਤਾ ਕੀਤੀ।ਉਸ ਤੋਂ ਬਾਅਦ ਮਾਰਚ ਪਾਸਟ ਅਤੇ ਫੋਰਮੇਸ਼ਨ ਦੀ ਪਰਫੋਰਮੈਂਸ ਦਿਖਾਈ ਗਈ।ਬੱਚੀਆਂ ਵਲੋਂ ਗਤਕਾ ਤੇ ਸਕੇਟਿੰਗ ਖੇਡ ਕਰਵਾਈ ਗਈ।ਸਿੰਪਲ ਰੇਸ, ਫਰੋਗ ਰੇਸ, ਥ੍ਰੀ ਲੈਗ ਰੇਸ, ਡੋਗ ਐਂਡ ਬੋਨ, ਰੀਲੇਅ ਦੌੜ, ਸੈਕ ਰੇਸ, ਬੈਕ ਰੇਸ, ਲ਼ੈਮਨ ਐਂਡ ਸਪੂਨ ਰੇਸ, ਸਿੰਗਲ ਲੈਗ ਰੇਸ, ਹੋਪ ਰੇਸ, ਪਿਕ ਐਂਡ ਕੁਲੈਕਟ ਥਿੰਗਜ਼, ਸੈਕ ਰੇਸ, ਵਨ ਲੈਗ ਰੇਸ, ਥ੍ਰੀ ਲੈਗ ਰੇਸ, ਟਰੇਨ ਰੇਸ, ਹੋਲਾ ਹੂਪਸ, ਨੀਡਲ ਅਤੇ ਥਰੈਡ, ਬੈਗ ਪੈਕ, ਹੋਪ ਸਕੋਚ ਗੇਮ ਆਦਿ ਖੇਡਾਂ ਖੇਡੀਆਂ ਗਈਆਂ।ਟਗ-ਆਫ-ਵਾਰ, ਕ੍ਰਿਕੇਟ, ਬੈਡਮਿੰਟਨ ਦੇ ਹਾਊਸ ਵਾਈਜ਼ ਕੰਪੀਟੀਸ਼ਨ ਕਰਵਾਏ ਗਏ।ਖੇਡਾਂ ਦੋ ਵੱਖ-ਵੱਖ ਗਰਾਊਂਡਾਂ ਵਿੱਚ ਕਰਵਾਈਆਂ ਗਈਆਂ।ਖੇਡ ਦਿਵਸ ਪ੍ਰੋਗਰਾਮ ਵਿੱਚ ਲਗਭਗ ਸਕੂਲ ਦੇ ਹਰ ਬੱਚੇ ਨੇ ਹਿੱਸਾ ਲਿਆ।ਜੇਤੂ ਵਿਦਿਆਰਥੀਆਂ ਨੂੰ ਮੈਡਮ ਪ੍ਰਿੰਸੀਪਲ ਵਲੋਂ ਤਮਗੇ ਦਿੱਤੇ ਗਏ।ਸਪੋਰਟਸ ਡੇ ਦੀ ਸਮਾਪਤੀ ਸ਼ੁਕਰਾਨਾ ਅਰਦਾਸ ਨਾਲ ਹੋਈ।ਪ੍ਰਿੰਸੀਪਲ ਮੈਡਮ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …