Tuesday, January 14, 2025

ਦਸਵੀਂ/ਬਾਰ੍ਹਵੀਂ ਪਾਸ ਬੇਰੋਜਗਾਰ ਲੜਕੇ/ਲੜਕੀਆਂ ਲਈ ਸਵੈ-ਰੋਜਗਾਰ ਸਰਟੀਫਿਕੇਟ ਕੋਰਸਾਂ ਦਾ ਦਾਖਲਾ ਸ਼ੁਰੂ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ/ਬਾਰਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਨੂੰ ਆਤਮ-ਨਿਰਭਰ ਬਣਾਉਣ ਲਈ 6 ਮਹੀਨੇ ਦੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਇਨ੍ਹਾਂ ਕੋਰਸਾਂ ਵਿੱਚ ਡਰੈਸ ਡਿਜਾਈਨਿੰਗ (ਦਸਵੀਂ ਪਾਸ ਲੜਕੀਆਂ ਵਾਸਤੇ); ਬਿਓੂਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ); ਵੈਬ ਡਿਵੈਲਪਮੈਂਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਵੈਬ ਡਿਜ਼ਾਈਨਿੰਗ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਕੰਪਿਊਟਰ ਬੇਸਿਕ ਕੌਨਸਪੈਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਕਮਿਊਨਿਕੇਸ਼ਨ ਸਕਿਲਜ਼ ਇੰਨ ਇੰਗਲਿਸ਼ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਟੈਕਸਾਈਲ ਡਿਜਾਈਨਿੰਗ (ਬਾਰਵੀਂ ਪਾਸ ਲੜਕੀਆਂ ਵਾਸਤੇ) ਸ਼ਾਮਲ ਹਨ।
ਵਿਭਾਗ ਦੇ ਡਾਇਰਰੈਕਟਰ ਨੇ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in <http://www.gndu.ac.in/>/lifelong/default.aspx‘ਤੇ ਆਨਲਾਈਨ ਦਾਖਲਾ ਫਾਰਮ ਭਰ ਸਕਦੇ ਹਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …