Sunday, February 25, 2024

ਗੁਰਮਤਿ ਰਾਗੀ ਗ੍ਰੰਥੀ ਸਭਾ ਵਲੋਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ

ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ) – ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ ਸੁਨਾਮੀ ਗੇਟ ਸੰਗਰੂਰ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ।ਗੁਰਧਿਆਨ ਸਿੰਘ, ਸਤਵਿੰਦਰ ਸਿੰਘ ਭੋਲਾ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਕੁਲਵੀਰ ਸਿੰਘ ਦੀ ਦੇਖ-ਰੇਖ ਹੇਠ ਪਹਿਲੇ ਰਾਤਰੀ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਬਾਬਾ ਬੁੱਢਾ ਜੀ ਦਾ ਗੁਰੂ ਕਾਲ ਵਿੱਚ ਯੋਗਦਾਨ, ਦਸਮੇਸ਼ ਪਿਤਾ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਆਦਿ ਬਾਰੇ ਕਥਾ ਵਿਚਾਰ ਕੀਤੀ ਗਈ।ਆਪ ਨੇ ਗ੍ਰੰਥੀ ਸਾਹਿਬਾਨ ਨੂੰ ਗੁਰਮਰਿਆਦਾ ਅਨੁਸਾਰ ਜੀਵਨ ਜਾਚ ਅਪਨਾਉਣ ਦੀ ਪੇ੍ਰਰਨਾ ਕੀਤੀ।ਦੂਸਰੇ ਰਾਤਰੀ ਦੀਵਾਨ ਵਿੱਚ ਭਾਈ ਦਵਿੰਦਰ ਸਿੰਘ ਬਟਾਲਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ।ਦੋਵੇਂ ਰਾਤਰੀ ਸਮਾਗਮਾਂ ਦੀ ਆਰੰਭਤਾ ਲੋਕਲ ਜਥੇ ਸਵਰਨ ਸਿੰਘ ਜੋਸ਼਼, ਭਾਈ ਗੁਰਦਿਆਲ ਸਿੰਘ, ਭਾਈ ਸੰਦੀਪ ਸਿੰਘ, ਭਾਈ ਮਨਦੀਪ ਸਿੰਘ ਗੁਰਦੁਆਰਾ ਕਲਗੀਧਰ, ਭਾਈ ਸੁਰਿੰਦਰ ਪਾਲ ਸਿੰਘ ਸਿਦਕੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਪ੍ਰੀਤ ਸਿੰਘ ਜੀਭਾ ਗੁਰਦੁਆਰਾ ਮਹਿਲ ਮੁਬਾਰਕ ਵਲੋਂ ਕੀਤੀ ਗਈ। ਵਿਦੇਸ਼ ਵਿੱਚ ਬੈਠੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਦੇ ਮੈਂਬਰ ਪ੍ਰਧਾਨ ਭਾਈ ਬਚਿੱਤਰ ਸਿੰਘ ਮੁੱਖ ਸੇਵਾਦਾਰ, ਭਾਈ ਸੁਖਰਾਜ ਸਿੰਘ ਜੀ ਕਨੈਡਾ, ਭਾਈ ਗੁਰਮੇਲ ਸਿੰਘ ਆਸਟਰੇਲੀਆ, ਭਾਈ ਸੁਖਪਾਲ ਸਿੰਘ ਅਫਰੀਕਾ, ਭਾਈ ਗੁਰਬਖਸ਼ੀਸ਼ ਸਿੰਘ ਯੂ.ਐਸ.ਏ, ਭਾਈ ਰਮਨਦੀਪ ਸਿੰਘ ਯੂ.ਐਸ.ਏ, ਭਾਈ ਨਰਿੰਦਰ ਸਿੰਘ ਭੰਦੇਰ ਯੂ.ਐਸ.ਏ, ਭਾਈ ਗੁਰਜੰਟ ਸਿੰਘ ਮਸਤੂਆਣਾ ਵਲੋਂ ਸਭਾ ਨੂੰ ਨੂੰ ਸਹਿਯੋਗ ਦਿੱਤਾ ਗਿਆ।ਸਮਾਗਮ ਦੌਰਾਨ ਗੁਰਿੰਦਰਜੀਤ ਸਿੰਘ ਮਿੰਕੂ ਜਵੰਦਾ ਚੇਅਰਮੈਨ ਇਨਫੋਟੈਕ, ਭਾਈ ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਹਰਿੰਦਰਪਾਲ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜਾ ਨੇ ਹਾਜ਼ਰੀ ਭਰੀ। ਭਾਈ ਗੁਰਧਿਆਨ ਸਿੰਘ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਮੂਹ ਜਥਿਆਂ ਨੂੰ ਤਾਲਮੇਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਤਾਰ ਸਿੰਘ ,ਹਰਪ੍ਰੀਤ ਸਿੰਘ ਪ੍ਰੀਤ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਕੁਲਵੀਰ ਸਿੰਘ ਖਜ਼ਾਨਚੀ, ਹਮੀਰ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਸਭਾ ਦੇ ਮੈਂਬਰਾਂ ਭਾਈ ਕੁਲਵੰਤ ਸਿੰਘ ਬੁਰਜ਼, ਗੁਰਪ੍ਰੀਤ ਸਿੰਘ, ਕੇਵਲ ਸਿੰਘ ਹਰੀਪੁਰਾ, ਗੁਰਵਿੰਦਰ ਸਿੰਘ ਬਿੱਟੂ, ਹਰਨੇਕ ਸਿੰਘ, ਦਵਿੰਦਰ ਸਿੰਘ ਦੁਆਬੀਆ ਨੇ ਸਨਮਾਨਿਤ ਕੀਤਾ ਗਿਆ। ਸਮਾਗਮਾਂ ਵਿੱਚ ਬਾਬਾ ਦੀਪ ਸਿੰਘ ਸੁਸਾਇਟੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਭਾਈ ਘਨ੍ਹਈਆ ਜੀ ਸੇਵਾ ਦਲ, ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ, ਭਰਪੂਰ ਸਿੰਘ ਗੋਲਡੀ, ਰਾਜ ਕੁਮਾਰ ਰਾਜੂ ਪਰਿਵਾਰ, ਭਾਈ ਲਖਬੀਰ ਸਿੰਘ, ਤਰਨਜੀਤ ਸਿੰਘ ਹਰਸਿਮਰਨ ਸਿੰਘ, ਸਿਮਰਜੀਤ ਸਿੰਘ, ਸਤਵਿੰਦਰ ਕੌਰ, ਮਨਪ੍ਰੀਤ ਕੌਰ ਨੇ ਵੀ ਸੇਵਾਵਾਂ ਨਿਭਾਈਆਂ।
ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਲਵੀਰ ਸਿੰਘ ਬਾਬਾ, ਨਰਿੰਦਰ ਪਾਲ ਸਿੰਘ ਸਾਹਨੀ, ਪ੍ਰੀਤਮ ਸਿੰਘ, ਜਸਵੀਰ ਸਿੰਘ ਪਿੰਕਾ, ਗੁਰਸਿਮਰਨ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਜਸਵਿੰਦਰ ਸਿੰਘ ਐਡਵੋਕੇਟ, ਦਮਨਜੀਤ ਸਿੰਘ, ਏਕਮਜੋਤ ਸਿੰਘ, ਗੁਰਵਿੰਦਰ ਸਿੰਘ ਸਰਨਾ, ਗੁਰਮੀਤ ਸਿੰਘ ਨਾਗੀ, ਹਰਜੀਤ ਸਿੰਘ, ਗੁਲਜ਼ਾਰ ਸਿੰਘ, ਗੁਰਮੀਤ ਸਿੰਘ, ਨਰਿੰਦਰ ਸਿੰਘ ਬੱਬੂ, ਸਰਬਜੀਤ ਸਿੰਘ ਰੇਖੀ, ਵਰਿੰਦਰਜੀਤ ਸਿੰਘ ਬਜਾਜ, ਬਲਵੰਤ ਕੌਰ, ਸੰਤੋਸ਼ ਕੌਰ, ਜਤਿੰਦਰ ਕੌਰ, ਪਰਮਜੀਤ ਕੌਰ, ਵਰਿੰਦਰ ਕੌਰ, ਸੁਰਿੰਦਰ ਕੌਰ, ਸਵਰਨ ਕੌਰ, ਗੁਰਲੀਨ ਕੌਰ, ਰਵਨੀਤ ਕੌਰ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਅਗੰਮੀ ਸਮਾਗਮ ਦਾ ਆਨੰਦ ਮਾਣਿਆ।
ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਐਂਟਰਸ ਟੈਸਟ 25 ਫਰਵਰੀ ਨੂੰ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ..ਬੀ.ਐਸ.ਸੀ) ਦੇ …