Monday, October 7, 2024

ਲੁਧਿਆਣਾ ਜਿਲ੍ਹੇ ਦੀ ਟੀਮ ‘ਚ ਖੇਡਦਿਆਂ ਮਾਨੂੰਨਗਰ ਸਕੂਲ ਨੇ ਰਾਜ ਪੱਧਰੀ ਖੇਡਾਂ ’ਚ ਜਿੱਤਿਆ ਗੋਲਡ

ਫੁੱਟਬਾਲ ਲੜਕਿਆਂ ਦੀ ਟੀਮ ਰਹੀ ਜੇਤੂ

ਸਮਰਾਲਾ, 18 ਨਵੰਬਰ (ਇੰਦਰਜੀਤ ਸਿੰਘ ਕੰਗ) – ਮਲੇਰਕੋਟਲਾ ਵਿਖੇ 15 ਤੋਂ 17 ਨਵੰਬਰ 2023 ਦੌਰਾਨ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਜੈਦੀਪ ਮੈਨਰੋ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ ਦੇ ਵਿਦਿਆਰਥੀ ਅਵਨਦੀਪ ਨੇ ਜ਼ਿਲ੍ਹੇ ਲੁਧਿਆਣੇ ਦੀ ਨੁਮਾਇੰਦਗੀ ਕੀਤੀ ਅਤੇ ਆਪਣੀ ਟੀਮ ਨੂੰ ਚੈਪੀਅਨਸ਼ਿਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਸਕੂਲ ਦੀ ਵਿਦਿਆਰਥਣ ਲੱਛਮੀ ਦੇਵੀ ਨੇ ਬਤੌਰ ਗੋਲ-ਕੀਪਰ ਲੜਕੀਆਂ ਦੀ ਟੀਮ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ।ਜੇਤੂ ਵਿਦਿਆਰਥੀਆਂ, ਗਾਈਡ ਅਧਿਆਪਕ ਅਤੇ ਸਕੂਲ ਮੁਖੀ ਜੈਦੀਪ ਮੈਨਰੋ ਦੇ ਸਕੂਲ ਆਉਣ ‘ਤੇ ਸਮੂਹ ਸਟਾਫ਼, ਐਸ.ਐਮ.ਸੀ ਮੈਂਬਰਾਂ ਅਤੇ ਮਾਪਿਆਂ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਐਨ.ਆਰ.ਆਈ ਬਲਵਿੰਦਰ ਸਿੰਘ ਬਿੰਦੂ ਇਟਲੀ ਵਲੋਂ 25 ਵਿਦਿਆਰਥੀਆਂ ਲਈ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ।
ਇਸ ਮੌਕੇ ਗੁਰਪ੍ਰੀਤ ਕੌਰ ਐਸ.ਐਮ.ਸੀ ਚੇਅਰਪਰਸਨ, ਸੋਮ ਪ੍ਰਕਾਸ਼, ਖਰੈਤੀ ਰਾਮ, ਅਸ਼ੋਕ ਕੁਮਾਰ, ਜਗਤਾਰ ਸਿੰਘ, ਬਲਵਿੰਦਰ ਕੌਰ (ਐਮ.ਸੀ), ਜਸਵੀਰ ਸਿੰਘ, ਜੀਤਾ ਅਤੇ ਸਮੂਹ ਸਟਾਫ਼ ਮੈਂਬਰ ਸੁਮਨ ਬਾਲਾ, ਹਰਪਿੰਦਰ ਕੌਰ, ਨਵਜੋਤ ਕੌਰ, ਮੀਸ਼ਾ ਦੱਤਾ, ਰਣਜੀਤ ਕੌਰ, ਕੋਚ ਲਕਸ਼ਮੀ ਦੇਵੀ, ਸੁਖਵੀਰ ਕੌਰ, ਦੇਵਕੀ, ਹਰਵੀਰ ਕੌਰ, ਕਮਲਦੀਪ ਕੌਰ ਆਦਿ ਹਾਜ਼ਰ ਸਨ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …