ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਵਲੋਂ 2 ਰੋਜ਼ਾ ਪ੍ਰਦਰਸ਼ਨੀ ‘ਦ’ ਟਵਿੰਕਲਿੰਗ ਟੈਲੇਂਟਸ-2023’ ਐਗਜ਼ੀਬੀਸ਼ਨ-ਕਮ-ਸੇਲ ਦਾ ਆਯੋਜਨ ਕੀਤਾ ਗਿਆ।ਇਸ ਪ੍ਰਦਰਸ਼ਨੀ ’ਚ ਮੁੱਖ ਮਹਿਮਾਨ ਵਜੋਂ ਲਿਟਲ ਫਲਾਵਰ ਸਕੂਲ ਹਰਸ਼ਾ ਛੀਨਾ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਵਲੋਂ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਧਿਐਨ ਵਿਭਾਗ ਪ੍ਰੋ: ਸ੍ਰੀਮਤੀ ਰਮਿੰਦਰ ਕੌਰ, ਵਿਭਾਗ ਮੁਖੀ ਜਸਮੀਤ ਕੌਰ, ਡੀਨ ਸਾਇੰਸਜ਼ ਹਰਵਿੰਦਰ ਕੌਰ, ਜੁਆਲੋਜੀ ਵਿਭਾਗ ਮੁਖੀ ਜਸਜੀਤ ਕੌਰ ਰੰਧਾਵਾ, ਐਗਰੀਕਲਚਰ ਵਿਭਾਗ ਮੁਖੀ ਰਣਦੀਪ ਕੌਰ ਬਲ ਨਾਲ ਮਿਲ ਕੇ ਸ੍ਰੀਮਤੀ ਛੀਨਾ ਦਾ ਸਵਾਗਤ ਕੀਤਾ।
ਇਸ ਪ੍ਰਦਰਸ਼ਨੀ ’ਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਦੀਵਾਲੀ ਦੀਆਂ ਸਜਾਵਟਾਂ, ਟੈਕਸਟਾਇਲ ਕਲਾ, ਚਾਦਰਾਂ, ਸੂਟ, ਦੁਪੱਟੇ, ਲਹਿੰਗੇ, ਫੁਲਕਾਰੀਆਂ, ਨੀਡਲ ਕਰਾਫ਼ਟ ਅਤੇ ਦੀਵੇ ਆਦਿ ਲਗਾਏ।ਜਿਨ੍ਹਾਂ ਦੀ ਸ੍ਰੀਮਤੀ ਛੀਨਾ ਵਲੋਂ ਸ਼ਲਾਘਾ ਕੀਤੀ ਗਈ।ਵਿਭਾਗ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਫੈਸ਼ਨ ਡਿਜਾਈਨਿੰਗ ਦੇ ਖੇਤਰ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ।ਪ੍ਰਦਰਸ਼ਨੀ ’ਚ ਕਾਲਜ ਦੇ ਸਮੂਹ ਵਿਭਾਗਾਂ ਦੇ ਟੀਚਿੰਗ, ਨਾਨ-ਟੀਚਿੰਗ ਤੇ ਵਿਦਿਆਰਥੀਆਂ ਨੇ ਖਰੀਦਦਾਰੀ ਕੀਤੀ।
ਇਸ ਮੌਕੇ ਸ੍ਰੀਮਤੀ ਰਮਿੰਦਰ ਕੌਰ, ਪ੍ਰਿੰ: ਡਾ. ਜਸਮੀਤ ਕੌਰ ਨੇ ਸ੍ਰੀਮਤੀ ਛੀਨਾ ਨੂੰ ਸਨਮਾਨਿਤ ਵੀ ਕੀਤਾ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …