Saturday, July 27, 2024

ਖ਼ਾਲਸਾ ਸੀ: ਸੈਕੰ: ਸਕੂੂਲ ਵਿਖੇ ਛੀਨਾ ਵਲੋਂ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਅਗਾਜ਼

ਸਵ: ਜੋਗਿੰਦਰ ਸਿੰਘ ਮਾਨ ਦੀ ਖੇਡਾਂ ਪ੍ਰਤੀ ਪ੍ਰਸੰਸਾਯੋਗ ਦੇਣ – ਛੀਨਾ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚੱਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ‘ਸਵ: ਜੋਗਿੰਦਰ ਸਿੰਘ ਮਾਨ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ’ ਦਾ ਆਗਾਜ਼ ਰਸਮੀ ਤੌਰ ’ਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਗੁਬਾਰੇ ਛੱਡ ਕੇ ਕੀਤਾ ਗਿਆ।
ਖ਼ਾਲਸਾ ਫੁੱਟਬਾਲ ਕਲੱਬ (ਰਜ਼ਿ.) ਦੇ ਪ੍ਰਧਾਨ ਮਨਵਿੰਦਰ ਸਿੰਘ ਅਟਾਰੀ ਅਤੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ’ਚ ਖ਼ਾਲਸਾ ਕਲੱਬ, ਚੱਕ ਸਿਕੰਦਰ, ਖੱਬੇ ਡੋਗਰਾ ਐਫ਼.ਸੀ, ਅਟਾਰੀ, ਅਜਨਾਲਾ, ਥਾਂਦੇ, ਯੰਗਸਟਾਰ ਐਫ਼.ਸੀ, ਯੂ. ਐਫ਼. ਏ. ਅੰਮਿ੍ਰਤਸਰ, ਗਿੱਲ ਫ਼ਿਰੋਜ਼ਪੁਰ, ਰੰਧਾਵਾ ਕਲੱਬ, ਆਰਮੀ ਐਕਸ.ਆਈ, ਕੇਸਲ੍ਹ ਐਫ਼.ਸੀ, ਕਾਲਾ ਅਫ਼ਗਾਨਾ ਐਫ਼.ਸੀ ਆਦਿ ਸਮੇਤ ਸੂਬੇ ਭਰ ਤੋਂ 16 ਟੀਮਾਂ ਨੇ ਹਿੱਸਾ ਲਿਆ।
ਇਸ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਛੀਨਾ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਅਤੇ ਦਿਮਾਗ ਦਾ ਸਮੁੱਚਾ ਵਿਕਾਸ ਕਰਦੀਆਂ ਹਨ।ਉਨ੍ਹਾਂ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵ: ਜੋਗਿੰਦਰ ਸਿੰਘ ਮਾਨ ਦੀ ਖੇਡਾਂ ਪ੍ਰਤੀ ਪ੍ਰਸੰਸਾਯੋਗ ਦੇਣ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਬੱਚਿਆਂ ਨੂੰ ਸਮਾਜ ’ਚ ਵਿੱਚਰਦਿਆਂ ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਦੇ ਆਯੋਜਨਾਂ ਨਾਲ ਅੱਜ ਸਮਾਜ ’ਚ ਨਸ਼ਿਆਂ ਆਦਿ ’ਤੇ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ।
20 ਨਵੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ’ਚ ਲੰਗਰ ਦੀ ਸੇਵਾ ਜੋਬਨਜੀਤ ਸਿੰਘ ਕੈਨੇਡਾ, ਰੌਬਨਜੀਤ ਸਿੰਘ ਛੀਨਾ ਯੂ.ਐਸ.ਏ ਗੁਮਟਾਲਾ ਪਰਿਵਾਰ ਵਲੋਂ ਕਰਵਾਈ ਗਈ।ਅੱਜ ਪਹਿਲੇ ਦਿਨ 5 ਮੈਚ ਕਰਵਾਏ ਗਏ।ਯੂਨਾਇਟਡ ਕਲੱਬ ਅਤੇ ਯੰਗ ਸਟਾਰ ਫੁੱਟਬਾਲ ਕਲੱਬ ਦਰਮਿਆਨ ਹੋਏ ਪਹਿਲੇ ਮੈਚ ਵਿੱਚ ਪੈਨਲਟੀ ਕਾਰਨਰ ਰਾਹੀਂ ਯੂਨਾਇਟਡ ਕਲੱਬ ਜੇਤੂ ਰਿਹਾ, ਚੱਕ ਸਿਕੰਦਰ ਅਤੇ ਖੱਬੇ ਡੋਗਰਾ ਦਰਮਿਆਨ ਦੂਸਰੇ ਮੈਚ ’ਚ ਖੱਬੇ ਡੋਗਰਾ ਨੇ ਜਿੱਤ ਹਾਸਲ ਕੀਤੀ, ਥਾਂਦੇ ਅਤੇ ਅਜਨਾਲਾ ਵਿਚਕਾਰ ਹੋਏ ਤੀਸਰੇ ਮੈਚ ’ਚ ਥਾਂਦੇ ਨੇ ਜਿੱਤ ਹਾਸਲ ਕੀਤੀ।ਚੌਥੇ ਮੈਚ ‘ਚ ਇਵਕ ਅਟਾਰੀ ਦੀ ਟੀਮ ਨੇ ਬ੍ਰਦਰਜ ਫੁੱਟਬਾਲ ਕਲੱਬ ਨੂੰ 1 ਦੇ ਮੁਕਾਬਲੇ 4 ਗੋਲਾਂ ਨਾਲ ਮਾਤ ਦਿੱਤੀ।
ਇਸ ਮੌਕੇ ਅੰਮਿ੍ਰਤਪਾਲ ਸਿੰਘ ਮਾਹਨਾ, ਦਵਿੰਦਰ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ ਫ਼ਰਾਂਸ, ਦਲਜੀਤ ਸਿੰਘ ਜਿਲ੍ਹਾ ਫੁੱਟਬਾਲ ਕੋਚ, ਨਵਤੇਜ ਸਿੰਘ ਧੌਲ, ਸਵਰਨ ਸਿੰਘ ਸੰਧੂ ਰੇਲਵੇ ਮੀਤ ਪ੍ਰਧਾਨ, ਚਰਨ ਸਿੰਘ ਸੰਧੂ, ਕੋਚ ਭੁਪਿੰਦਰਪਾਲ ਸਿੰਘ ਲੂਸੀ, ਦਵਿੰਦਰ ਸਿੰਘ ਓਠੀ, ਅਜੇਪਾਲ ਸਿੰਘ, ਮਨਵਿੰਦਰ ਸਿੰਘ ਹੈਪੀ, ਪਰਮਿੰਦਰ ਸਿੰਘ ਸਰਪੰਚ, ਜਤਿੰਦਰ ਸਿੰਘ ਮੋਤੀ ਭਾਟੀਆ, ਸਵਰਾਜ ਸਿੰਘ ਸ਼ਾਮ, ਸੁਖਚੈਨ ਸਿੰਘ, ਪਲਵਿੰਦਰ ਸਿੰਘ ਅਠਵਾਲ, ਕੈਪਟਨ ਗੁਰਪ੍ਰੀਤ ਸਿੰਘ ਗੁਰੂ, ਹਰਜਿੰਦਰ ਸਿੰਘ ਟੈਨੀ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਫੁੱਟਬਾਲ ਕੋਚ ਭੁਪਿੰਦਰਪਾਲ ਸਿੰਘ ਲੂਸੀ, ਨਵਤੇਜ ਸਿੰਘ ਆਸਟਰੇਲੀਆ, ਚੰਦੂ, ਮਲਕੀਤ ਸਿੰਘ, ਅਸ਼ੋਕ ਕੁਮਾਰ ਸ਼ੌਕੀ, ਰਣਜੀਤ ਸਿੰਘ, ਅੰਡਰ ਸੈਕਟਰੀ ਡੀ.ਐਸ ਰਟੌਲ, ਰਣਕੀਰਤ ਸਿੰਘ ਸੰਧੂ, ਸਤਨਾਮ ਸਿੰਘ ਸਾਬੀ ਆਦਿ ਤੇ ਹੋਰ ਸਖਸ਼ੀਅਤਾਂ ਮੌਜ਼ੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …