Friday, May 24, 2024

ਖਾਲਸਾ ਕਾਲਜ ਵਿਖੇ ਨਸ਼ਿਆਂ ਖਿਲਾਫ਼ ਡੱਟਣ ਸਬੰਧੀ ਸੱਭਿਆਚਾਰਕ ਸਮਾਗਮ ਕਰਵਾਇਆ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਦੇ ਯੁਵਕ ਭਲਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਭਾਗ ਨਾਲ ਮਿਲ ਕੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲੜਾਈ ’ਚ ਸ਼ਾਮਿਲ ਹੋਣ ਲਈ ਲਾਮਬੰਦ ਕਰਨ ਦੇ ਮੰਤਵ ਨਾਲ ਬੀਤੇ ਦਿਨੀਂ ਸੱਭਿਆਚਾਰਕ ਸਮਾਗਮ ਕਰਵਾਇਆ।ਇਸ ਦੀ ਪ੍ਰਧਾਨਗੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕੀਤੀ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਉਨਾਂ ਦਾ ਸਵਾਗਤ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ’ਚ ਨਸ਼ਿਆਂ ਵਿਰੁੱਧ ਲੜਾਈ ’ਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਾਫ ਤੌਰ ’ਤੇ ਸਪੱਸ਼ਟ ਸੀ।ਉਨ੍ਹਾਂ ਕਿਹਾ ਕਿ ਸਮਾਗਮ ਦੀ ਸ਼ਾਨਦਾਰ ਸਜਾਵਟ ਅਤੇ ਪੰਜਾਬੀ ਮੁਟਿਆਰਾਂ ਅਤੇ ਮੁੰਡਿਆਂ ਵਲੋਂ ਭੰਗੜੇ ਦੀਆਂ ਜਾਨਦਾਰ ਥਾਪਾਂ ਅਤੇ ਗਿੱਧੇ ਦੀ ਧਮਾਲ ਨਸ਼ੇ ਦੀ ਅਲਾਮਤ ਨਾਲ ਲੜਨ ਲਈ ਇੱਕ ਪੰਜਾਬੀ ਤੋਂ ਇਲਾਵਾ ਕੋਈ ਹੋਰ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦੀ ਕਾਬਲੀਅਤ ਇਤਿਹਾਸ ’ਚ ਸਭ ਤੋਂ ਅਨੋਖੀ ਹੈ।ਸੀ.ਪੀ ਨੌਨਿਹਾਲ ਸਿੰਘ ਨੇ ਕਾਲਜ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਓ ਆਪਾਂ ਹੱਥ ਮਿਲਾਈਏ ਅਤੇ ਆਪਣੇ ਸੂਬੇ ਵਿਚੋਂ ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋਂ ਪੁੱਟੀਏ।ਇਸ ਮੌਕੇ ਕਾਲਜ ਦੇ ਮੈਨੇਜਮੈਂਟ, ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …