Friday, July 26, 2024

ਖ਼ਾਲਸਾ ਕਾਲਜ ਵਿਖੇ ਲਗਾਇਆ ਚਿਕਨਗੁਨੀਆ ਜਾਗਰੂਕਤਾ ਕੈਂਪ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਆਈ.ਏ.ਪੀ ਵੁਮੈਨ ਸੈਲ ਵਲੋਂ ਚਿਕਨਗੁਨੀਆ ਤੋਂ ਬਾਅਦ ਦੇ ਲੱਛਣਾਂ ਅਤੇ ਇਲਾਜ਼ ਸਬੰਧੀ ਜਾਗਰੂਕ ਕਰਨ ਲਈ ਮੁਫ਼ਤ ਕੈਂਪ ਲਗਾਇਆ ਗਿਆ।ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਿਖੇ ਲਗਾਏ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਇਹ ਕੈਂਪ ਚਿਕਨਗੁਨੀਆ ਤੋਂ ਬਾਅਦ ਦੇ ਲੱਛਣਾਂ ਜਿਵੇਂ ਮਾਸਪੇਸ਼ੀਆਂ ’ਚ ਦਰਦ, ਸੋਜ਼, ਸਾਹ ਲੈਣ ’ਚ ਸਮੱਸਿਆ, ਥਕਾਵਟ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਲਈ ਉਪਚਾਰਕ ਅਧਿਆਪਨ ਸੈਸ਼ਨ ਆਯੋਜਿਤ ਕਰਨ ਦੇ ਮਕਸਦ ਤਹਿਤ ਲਗਾਇਆ ਗਿਆ ਸੀ।ਸੈਸ਼ਨ ’ਚ ਪ੍ਰਸ਼ਨਾਵਲੀ ਦੁਆਰਾ ਚਿਕਨਗੁਨੀਆ ਦੇ ਮਰੀਜ਼ਾਂ ਦੇ ਹਾਲਾਤਾਂ ਸਬੰਧੀ ਚਾਨਣਾ ਪਾਇਆ ਗਿਆ। ਇਸ ਕੈਂਪ ਦੀਆਂ ਮੁਫਤ ਸੇਵਾਵਾਂ ਦਾ ਕਾਲਜ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੇ ਲਾਭ ਉਠਾਇਆ।ਕੈਂਪ ਦੀ ਦੇਖ-ਰੇਖ ਪੰਜਾਬ ਆਈ.ਏ.ਪੀ ਵੁਮੈਨ ਸੈਲ ਦੀ ਸਟੇਟ ਹੈਡ ਡਾ. ਮਨੂ ਵਿਸ਼ਿਸ਼ਟ ਅਤੇ ਜ਼ਿਲ੍ਹਾ ਕੋਆਰਡੀਨੇਟਰ ਡਾ. ਵਰਿੰਦਰ ਕੌਰ ਨੇ ਕੀਤੀ।ਡਾ. ਅਮਨ ਨਵਨੀਤ ਕੌਰ, ਡਾ. ਜੋਬਨਦੀਪ ਸਿੰਘ, ਡਾ. ਸੰਦੀਪ ਪਾਲ, ਡਾ. ਚਿਤਵਨਜੀਤ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਕੁਲਵੰਤ ਕੌਰ, ਡਾ. ਬਲਜੀਤ ਕੌਰ, ਡਾ. ਮਾਨਸੀ ਤੁਲੀ, ਡਾ. ਅਰਪਨਦੀਪ ਕੌਰ ਹਾਜ਼ਰ ਸਨ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਭਾਗ ਮੁਖੀ ਡਾ. ਵਿਸ਼ਿਸ਼ਟ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਅਜਿਹੇ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …