Friday, March 28, 2025

ਖਾਲਸਾ ਕਾਲਜ ਵਿਖੇ ‘ਸਾਹਿਤ ਕੁਵਿਜ਼’ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਲਿਟਰੇਰੀ ਕੁਵਿਜ਼ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੇ ਮੁੱਖ ਮਹਿਮਾਨ ਵਜੋਂ ਕਾਲਜ ਪਿੰਸੀਪਲ ਡਾ. ਮਹਿਲ ਸਿੰਘ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਸ਼ਬਦ ਉਚਾਰਨ ਨਾਲ ਕੀਤਾ ਗਿਆਡਾ. ਮਹਿਲ ਸਿੰਘ ਨੇ ਕਿਹਾ ਕਿ ਵਿੱਦਿਆ ਦਾ ਅਸਲ ਮੰਤਵ ਤਦ ਹੀ ਪੂਰ ਹੁੰਦਾ ਹੈ, ਜਦ ਵਿਦਿਆਰਥੀ ਕਲਾਸਰੂਮ ਤੋਂ ਪ੍ਰਾਪਤ ਵਿੱਦਿਆ ਨੂੰ ਜਿੰਦਗੀ ਵਿੱਚ ਅਮਲੀ ਰੂਪ ’ਚ ਅਪਨਾਉਂਦੇ ਹਨ।ਉਨ੍ਹਾਂ ਕਿਹਾ ਕਿ ਸਾਹਿਤਕ ਮੁਕਾਬਲੇ ਪ੍ਰੀਖਿਆਂ ਤੋਂ ਪਹਿਲਾਂ ਦੀ ਪ੍ਰੀਖਿਆ ਸਾਬਤ ਹੁੰਦੀ ਹੈ।ਸਾਹਿਤਕ ਗਤੀਵਿਧੀਆਂ ਮਨੁੱਖੀ ਰੂਹ ਦੀ ਖੁਰਾਕ ਹਨ।
ਵਿਭਾਗ ਮੁਖੀ ਪ੍ਰੋ: ਸੁਪਨਿੰਦਰਜੀਤ ਕੌਰ ਨੇ ਸਹਿਪਾਠੀ ਗਤੀਵਿਧੀਆਂ ਨੂੰ ਇਕ ਵਿਸ਼ੇਸ਼ ਮੌਕਾ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਉਪਯੋਗੀ ਸਾਬਿਤ ਹੁੰਦੀਆਂ ਹਨ।ਬੀ.ਏ (ਆਨਰਜ਼) ਅੰਗਰੇਜੀ ਭਾਗ ਪਹਿਲਾ, ਦੂਜਾ ਅਤੇ ਤੀਜਾ ਅਤੇ ਐਮ.ਏ ਭਾਗ ਪਹਿਲਾ, ਦੂਜਾ ਦੇ ਵਿਦਿਆਰਥੀਆਂ ਦੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਪ੍ਰੋਗਰਾਮ ’ਚ ਪ੍ਰੋ: ਗੁਰਪ੍ਰੀਤ ਸਿੰਘ ਨੇ ਕੁਵਿਜ਼ ਮਾਸਟਰ ਦੀ ਭੂਮਿਕਾ ਨਿਭਾਈ।ਡਾ. ਮਹਿਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਵੀ ਕੀਤਾ।ਪ੍ਰੋ: ਪ੍ਰਨੀਤ ਕੌਰ ਢਿੱਲੋਂ ਨੇ ਡਾ. ਮਹਿਲ ਸਿੰਘ ਦੀ ਰੁਹਿਨੁਮਾਈ ਅਤੇ ਵਿਭਾਗ ਮੁੱਖੀ ਦੇ ਯਤਨਾਂ ਲਈ ਧੰਨਵਾਦ ਕੀਤਾ।ਮੰਚ ਦਾ ਸੰਚਾਲਬ ਤੰਮਨਾ ਖੰਨਾ ਅਤੇ ਹਰਅਸੀਸ ਸਿੰਘ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ।
ਇਸ ਦੌਰਾਨ ਡਾ. ਸਾਂਵਤ ਸਿੰਘ ਮੰਟੋ, ਡਾ. ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਡ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਐਮ.ਪੀ ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਮਹਿਕਦੀਪ ਕੌਰ, ਪ੍ਰੋ: ਅਮਨਪ੍ਰੀਤ ਕੌਰ, ਪ੍ਰੋ: ਵਿਮਲਜੀਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …