ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਰਾਹੁਲ ਵਲੋ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨਾਲ ਮਿਲ ਕੇ ਕੇਂਦਰੀ ਅਤੇ ਪੂਰਬੀ ਹਲਕੇ ਵਿੱਚ ਪੈਂਦੇ ਇਲਾਕਿਆਂ ਦਾ ਅਚਨਚੇਤੀ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਮੌਕੇ ਤੇ ਹੀ ਲੋੜੀਂਦੀਆਂ ਕਾਰਵਾਈਆਂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ।ਸਭ ਤੋਂ ਪਹਿਲਾਂ ਗੋਲ ਬਾਗ ਵਿਖੇ ਨਗਰ ਨਿਗਮ ਅੰਮ੍ਰਿਤਸਰ ਵਲੋਂ ਬਣਾਏ ਗਏ ਰੈਣ ਬਸੇਰਾ ਦਾ ਰੱਖ-ਰਖਾਅ ਵੇਖਿਆ ਗਿਆ ਅਤੇ ਮੌਕੇ ‘ਤੇ ਹਾਲਾਤਾ ਨੂੰ ਵੇਖਦੇ ਹੋਏ ਤੁਰੰਤ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ ਲਈ ਨਿਗਰਾਨ ਇੰਜੀਨਿਅਰ ਨੂੰ ਹਦਾਇਤਾਂ ਦਿੱਤੀਆਂ ਗਈਆਂ।ਇਸ ਉਪਰੰਤ ਦੁਰਗਿਆਣਾ ਮੰਦਰ ਦੇ ਸਾਹਮਣੇ ਨਗਰ ਨਿਗਮ ਦੀ ਖਾਲੀ ਪਈ ਥਾਂ ‘ਤੇ ਨਿਗਮ ਦੇ ਵਾਹਨਾਂ ਲਈ ਪਾਰਕਿੰਗ ਬਣਾਉਣ ਲਈ ਮੌਕਾ ਵੇਖਿਆ ਗਿਆ।ਇਥੇ ਨਗਰ ਨਿਗਮ ਦੀ ਇਕ ਜੇ.ਸੀ.ਬੀ ਮਸ਼ੀਨ ਨੰਬਰ ਪੀ.ਬੀ.02 ਸੀ.ਆਰ 3384 ਖੜੀ ਪਾਈ ਗਈ।ਜਿਸ ਵਿਚੋਂ ਕੋਈ ਵਿਅਕਤੀ ਡੀਜ਼ਲ ਕੱਢਦਾ ਫੜਿਆ ਗਿਆ ਅਤੇ ਉਸ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਿਕ ਇਹ ਜੇ.ਸੀ.ਬੀ ਕਮਲ ਕੁਮਾਰ ਦੇ ਨਾਮ ‘ਤੇ ਦਰਜ਼ ਸੀ ਜਿਸ ਨੂੰ ਕਮਿਸ਼ਨਰ ਵੱਲੋ ਤੁਰੰਤ ਮੁਅੱਤਲ ਕਰਨ ਦੇ ਹੁਕਮ ਕੀਤੇ ਗਏ ਅਤੇ ਬਣਦੀ ਕਾਰਵਾਈ ਕਰਨ ਲਈ ਪੁਲਿਸ ਨੂੰ ਕਿਹਾ ਗਿਆ ।
ਕੇਂਦਰੀ ਹਲਕੇ ਵਿੱਚ ਸਾਫ-ਸਫਾਈ ਦਾ ਪ੍ਰਬੰਧ ਵੇਖਣ ਲਈ ਕਮਿਸ਼ਨਰ ਰਾਹੁਲ ਨੇ ਆਪਣੇ ਟੀਮ ਨਾਲ ਕਟੜਾ ਮੋਤੀਰਾਮ, ਬਾਗ ਵਾਲੀ ਗਲੀ, ਬੰਬੇ ਵਾਲਾ ਖੁੰਹ ਆਦਿ ਇਲਾਕਿਆਂ ਦਾ ਦੌਰਾ ਕੀਤਾ।ਜਿਥੇ ਜਗ੍ਹਾ-ਜਗ੍ਹਾ ਕੁੜੇ ਦੇ ਢੇਰ ਲੱਗੇ ਹੋਏ ਸਨ।ਸਿਹਤ ਅਫਸਰ ਡਾ. ਯੋਗੇਸ਼ ਅਰੋੜਾ, ਚੀਫ ਸੈਨੇਟਰੀ ਇੰਸਪੈਕਟਰ ਸਾਹਿਲ ਤੋ ਇਲਾਵਾ ਕੂੜਾ ਚੁੱਕਣ ਵਾਲੀ ਕੰਪਨੀ ਆਵਰਧਾ ਦੇ ਅਧਿਕਾਰੀ ਵਾਜਪਈ ਵੀ ਮੌਜ਼ੂਦ ਸਨ।ਇਲਾਕਾ ਨਿਵਾਸੀਆਂ ਵਲੋ ਰੋਜਾਨਾ ਕੁੜਾ ਲਿਫਟਿੰਗ ਨਾ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ।ਜਿਸ ‘ਤੇ ਕਮਿਸ਼ਨਰ ਨੇ ਲੋਕਾਂ ਨੂੰ ਜਲਦ ਹੀ ਕੁੜੇ ਦੇ ਢੇਰ ਚੁੱਕੇ ਜਾਣ ਅਤੇ ਰੋਜਾਨਾ ਕੂੜੇ ਦੀ ਲਿਫਟਿੰਗ ਦਾ ਭਰੋਸਾ ਦਿੱਤਾ ਅਤੇ ਕੰਪਨੀ ਨੂੰ ਤਾੜਨਾ ਕੀਤੀ।
ਇਸ ਉਪਰੰਤ ਕਮਿਸ਼ਨਰ ਰਾਹੁਲ ਨੇ ਆਪਣੀ ਟੀਮ ਨਾਲ ਕੇਂਦਰੀ ਅਤੇ ਪੂਰਬੀ ਹਲਕੇ ਵਿੱਚ ਹੋ ਰਹੀਆਂ ਨਜਾਇਜ਼ ਉਸਾਰੀਆਂ ਚੈਕ ਕਰਨ ਹਿੱਤ ਸ਼ੇਰਾ ਵਾਲਾ ਗੇਟ, ਟਾਊਨ ਹਾਲ, ਲੱਕੜ ਮੰਡੀ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਐਮ.ਟੀ.ਪੀ ਵਿਭਾਗ ਵਲੋ ਕੀਤੀ ਗਈ ਕਾਰਵਾਈ ਦੇਖੀ।ਕਮਿਸ਼ਨਰ ਵਲੋ ਸਵੇਰਾ ਟ੍ਰੈਵਲ ਸਮੇਤ ਹੋ ਰਹੀਆਂ ਨਜਾਇਜ਼ ਉਸਾਰੀਆਂ ‘ਤੇ ਨਕੇਲ ਪਾਉਣ ਲਈ ਐਮ.ਟੀ.ਪੀ ਨਰਿੰਦਰ ਸ਼ਰਮਾ, ਏ.ਟੀ.ਪੀ ਅਰੁਣ ਖੰਨਾ, ਏ.ਟੀ.ਪੀ ਪਰਮਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ ਆਦਿ ਨੂੰ ਹਦਾਇਤਾਂ ਦਿੱਤੀਆਂ।ਉਨਾਂ ਕਿਹਾ ਕਿ ਉਹ ਇਸ ਤਰਾਂ ਦੇ ਅਚਨਚੇਤੀ ਨਿਰਖਣ ਕਰਦੇ ਰਹਿਣਗੇ।
ਇਸ ਮੌਕੇ ਕਾਰਜ਼ਕਾਰੀ ਇੰਜੀਨੀਅਰ ਸੁਨੀਲ ਮਹਾਜਨ, ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਐਸ.ਡੀ.ਓ ਗੁਰਪ੍ਰੀਤ ਸਿੰਘ, ਇੰਸਪੈਕਟਰ ਰਾਜ ਕੁਮਾਰ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …