ਸੰਗਰੂਰ, 23 ਨਵੰਬਰ (ਜਗਸੀਰ ਲੌਂਗੋਵਾਲ) – ਕਸਬੇ ਤੋਂ ਨਾਮਵਰ ਪੱਤਰਕਾਰ ਦਵਿੰਦਰ ਵਸ਼ਿਸ਼ਟ ਤੇ ਡਾ. ਰਮੇਸ਼ ਵਸ਼ਿਸ਼ਟ ਦੇ ਪਿਤਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ ਦੇ ਦਾਦਾ ਵੈਦ ਨੰਦ ਰਾਮ ਜੀ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ।ਇਸ ਸੋਗ ਦੀ ਘੜੀ ‘ਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਦਵਿੰਦਰ ਵਸ਼ਿਸ਼ਟ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨਾਲ ਗਹਿਰੇ ਦੁੱਖ ਸਾਂਝਾਂ ਕੀਤਾ ਅਤੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਸਲਾਈਟ ਤੋਂ ਪ੍ਰੋਫੈਸਰ ਅਜੈਪਾਲ ਸਿੰਘ, ਸਲਾਈਟ ਦੇ ਸਪੋਰਟਸ ਅਫਸਰ ਐਸ.ਐਸ ਪੂਨੀਆ, ਪੰਡਿਤ ਦੀਪਕ ਭਾਰਤਵਾਜ, ਪੰਡਿਤ ਹਰਸ਼ ਕੌਂਸਲ, ਮਾਸਟਰ ਨਰਿੰਦਰ ਸ਼ਰਮਾ, ਗੁਰਜੰਟ ਖਾਨ, ਰਾਜ ਸਿੰਘ ਰਾਜੂ, ਹੰਸਾ ਖਾਨ, ਬੰਤ ਸਿੰਘ, ਪੱਤਰਕਾਰ ਜਗਸੀਰ ਸਿੰਘ ਆਦਿ ਮੌਜ਼ੂਦ ਸਨ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …