Saturday, July 27, 2024

ਲੰਬੇ ਕੇਸ ਅਤੇ ਦਸਤਾਰ ਮੁਕਾਬਲੇ ਕਰਵਾਏ

ਸੰਗਰੂਰ, 23 ਨਵੰਬਰ (ਜਗਸੀਰ ਲੌਂਗੋਵਾਲ) – ਕੌਮ ਦੇ ਮਹਾਨ ਸ਼ਹੀਦ ਭਾਈ ਦਿਆਲਾ ਜੀ ਨਾਮ ‘ਤੇ ਸਥਾਪਿਤ ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਬੱਚਿਆਂ ਨੂੰ ਦਸਤਾਰ ਤੇ ਕੇਸਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਸਕੂਲ ਵਿੱਚ ਹਾਊਸ ਵਾਈਜ਼ ਲੰਬੇ ਕੇਸ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲਿਆਂ ਦੀ ਜੱਜਮੈਂਟ ਦੀ ਡਿਊਟੀ ਡੀ.ਪੀ.ਈ ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਤੇ ਲਖਵਿੰਦਰ ਕੌਰ ਨੇ ਨਿਭਾਈ।ਸਕੂਲ ਮੁਖੀ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਨੇ ਬੱਚਿਆਂ ਨੂੰ ਦਸਤਾਰ ਅਤੇ ਕੇਸਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਅਤੇ ਮਹਾਨ ਜਰਨੈਲਾਂ ਨੇ ਕੇਸਾਂ ‘ਤੇ ਦਸਤਾਰਾਂ ਦੇ ਲਈ ਸ਼ਹਾਦਤ ਦਿੱਤੀ ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਕੇਸਾਂ ਤੇ ਦਸਤਾਰ ਦਾ ਸਤਿਕਾਰ ਵੀ ਬਹਾਲ ਰੱਖੀਏ।ਇਸ ਸਮੇਂ ਵਾਈਸ ਪ੍ਰਿੰਸੀਪਲ ਸ੍ਰੀਮਤੀ ਸੀਮਾ ਠਾਕੁਰ ਸਮੇਤ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …