Friday, February 23, 2024

ਨਿਮਰਤਾ ਦੇ ਪੁੰਜ ਸਨ ਵੈਦ ਨੰਦ ਰਾਮ ਵਸ਼ਿਸ਼ਟ

ਲੌਂਗੋਵਾਲ ਦੀ ਨਾਮਵਰ ਸਖਸ਼ੀਅਤ ਵੈਦ ਨੰਦ ਰਾਮ ਵਸ਼ਿਸ਼ਟ ਅੱਜ ਭਾਵੇਂ ਸਾਡੇ ਦਰਮਿਆਨ ਨਹੀਂ ਰਹੇ, ਪਰ ਉਨ੍ਹਾਂ ਦੀਆਂ ਜੀਵਨ ਯਾਦਾਂ ਪਰਿਵਾਰ ਅਤੇ ਸਮਾਜ ਵਿੱਚ ਹਮੇਸ਼ਾਂ ਹੀ ਬਣੀਆਂ ਰਹਿਣਗੀਆਂ।ਨਿਮਰਤਾ ਦੇ ਪੁੰਜ ਵੈਦ ਨੰਦ ਰਾਮ ਜੀ ਦਾ ਜਨਮ 1929 ਵਿਚ ਪੰਡਤ ਕਾਸ਼ੀ ਰਾਮ (ਦਿਆਲਗੜ) ਦੇ ਘਰ ਮਾਤਾ ਸੋਧਾਂ ਦੇਵੀ ਦੀ ਕੁੱਖੋਂ ਨਾਨਕੇ ਪਿੰਡ ਅਕੋਈ ਸਾਹਿਬ ਵਿਖੇ ਹੋਇਆ।ਉਨਾ ਦਾ ਵਿਆਹ ਪਿੰਡ ਕੁੰਭੜਵਾਲ ਦੇ ਪੰਡਤ ਆਤਮਾ ਰਾਮ ਜੀ ਦੀ ਧੀ ਅਤੇ ਵੈਦ ਟੇਕ ਚੰਦ ਸ਼ਰਮਾ ਦੀ ਭੈਣ ਬਿਮਲਾ ਦੇਵੀ ਨਾਲ ਹੋਇਆ।ਉਨਾ ਮਾਨਸਾ ਦੇ ਪ੍ਰਸਿੱਧ ਵੈਦ ਕਪੂਰ ਚੰਦ ਅਤੇ ਵੈਦ ਸਕਿੰਬਰੀ ਦੱਤ ਤੋਂ ਆਯੁਰਵੈਦ ਦਾ ਗਿਆਨ ਹਾਸਲ ਕਰਕੇ ਜ਼ਿੰਦਗੀ ਦਾ ਲੰਬਾ ਸਮਾਂ (ਲਗਭਗ 65 ਸਾਲ) ਆਯੁਰਵੈਦਿਕ ਇਲਾਜ਼ ਪ੍ਰਣਾਲੀ ਰਾਹੀਂ ਲੋਕਾਂ ਦੀ ਸੇਵਾ ਕੀਤੀ।ਉਹ ਪਿਛਲੇ ਕਾਫੀ ਸਮੇਂ ਤੋਂ ਵੈਦ ਮੰਡਲ ਲੌਂਗੋਵਾਲ ਦੇ ਪ੍ਰਧਾਨ ਵੀ ਸਨ।ਉਨਾ ਨੇ ਆਪਣੇ ਪੁੱਤਰ ਰਮੇਸ਼ ਵਸ਼ਿਸ਼ਟ, ਦੇਵਿੰਦਰ ਵਸ਼ਿਸ਼ਟ ਪ੍ਰਧਾਨ ਸੀਨੀਅਰ ਪ੍ਰੈਸ ਕਲੱਬ ਲੌਂਗੋਵਾਲ, ਧੀਆਂ ਰਾਜ ਕੁਮਾਰੀ, ਨਰੇਸ਼ ਕੁਮਾਰੀ ਅਤੇ ਲਵਲੀ ਸ਼ਰਮਾਂ, ਪੋਤਰੇ ਵਿੱਕੀ ਵਸ਼ਿਸ਼ਟ ਬਲਾਕ ਪ੍ਰਧਾਨ `ਆਪ`, ਰਿੱਕੀ ਵਸ਼ਿਸ਼ਟ, ਹਰੀਸ਼ਤ ਵਸ਼ਿਸ਼ਟ ਸਮੁੱਚੇ ਪਰਿਵਾਰ ਨੂੰ ਆਦਰਸ਼ਵਾਦੀ ਸੰਸਕਾਰ ਦਿੱਤੇ।ਜਿਸ ਦੀ ਬਦੌਲਤ ਉਨਾ ਦੇ ਬੱਚੇ ਸਮਾਜ ਦੇ ਵੱਖ ਵੱਖ ਖੇਤਰਾਂ ‘ਚ ਉਨਾ ਦਾ ਨਾਮ ਰੌਸ਼ਨ ਕਰ ਰਹੇ ਹਨ।ਉਹ ਸਾਦੇ ਜੀਵਨ ਅਤੇ ਉੱਚ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ।ਗੁਰਬਾਣੀ ਨੂੰ ਕੰਠ ਰੱਖਣ ਵਾਲੇ ਵੈਦ ਨੰਦ ਰਾਮ ਦੀ ਹਲੀਮੀ ਅਤੇ ਆਪਸੀ ਭਾਈਚਾਰੇ ਦੀ ਇਲਾਕੇ ਦੇ ਲੋਕ ਮਿਸਾਲ ਦਿੰਦੇ ਹਨ।ਉਨਾਂ ਕੋਲ ਆਉਣ ਵਾਲੇ ਮਰੀਜ਼ ਵੈਦ ਜੀ ਦੇ ਮਿਠਬੋਲੜੇ ਸੁਭਾਅ ਕਾਰਨ ਹਮੇਸ਼ਾਂ ਹੀ ਆਪਣੇਪਨ ਦਾ ਅਹਿਸਾਸ ਕਰਦੇ ਸਨ।2015 ਵਿੱਚ ਸੁਪਤਨੀ ਬਿਮਲਾ ਦੇਵੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨਾਂ ਦੀ ਤਬੀਅਤ ਨਾਸਾਜ਼ ਰਹਿਣ ਲੱਗੀ।ਪਿੱਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਉਹ ਪ੍ਰਭੂ ਚਰਨਾਂ ਵਿੱਚ ਜਾ ਬਿਰਾਜ਼ੇ।
ਉਨਾ ਜੀ ਦੀ ਆਤਮਿਕ ਸ਼ਾਂਤੀ ਲਈ ਰਖੇ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅੱਜ 24 ਨਵੰਬਰ (ਸ਼ੁੱਕਰਵਾਰ) ਨੂੰ ਉਹਨਾਂ ਦੇ ਗ੍ਰਹਿ ਗੋਬਿੰਦ ਵਿਹਾਰ ਕਲੋਨੀ ਲੌਂਗੋਵਾਲ (ਸੰਗਰੂਰ) ਵਿਖੇ ਪਵੇਗਾ।
ਲੇਖ 2311202301
(ਭੋਗ `ਤੇ ਵਿਸ਼ੇਸ਼)
ਜਗਸੀਰ ਲੌਂਗੋਵਾਲ, ਸੰਗਰੂਰ

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …