Wednesday, February 28, 2024

ਸਵ: ਹਰਜੀਤ ਸਿੰਘ ਦੀ ਯਾਦ ‘ਚ 6ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ

ਸੰਗਰੂਰ, 25 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਰਣਬੀਰ ਕਾਲਜ ਸਥਿਤ ਕ੍ਰਿਕਟ ਗਰਾਊਂਡ ‘ਚ ਹਰਜੀਤ ਸਿੰਘ ਕ੍ਰਿਕਟ ਕਲੱਬ ਵਲੋਂ ਸਵ: ਹਰਜੀਤ ਸਿੰਘ ਦੀ ਯਾਦ ਵਿੱਚ 6ਵੇਂ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨ ਲਈ ਪਹੁੰਚੇ ਹਰਪਾਲ ਸਿੰਘ ਸੋਨੂੰ ਮੁੱਖ ਬੁਲਾਰਾ ਕਾਂਗਰਸ ਕਮੇਟੀ ਸੰਗਰੂਰ ਅਤੇ ਸੂਬਾ ਚੇਅਰਮੈਨ ਓ.ਬੀ.ਸੀ ਵਿੰਗ ਕਾਂਗਰਸ ਕਮੇਟੀ ਵਲੋਂ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲੱਬ ਵਲੋਂ ਬਹੁਤ ਸ਼ਾਨਦਾਰ ਉਪਰਾਲਾ ਕੀਤਾ ਜਾਂਦਾ ਹੈ, ਜੋ ਕਿ ਸਵ: ਹਰਜੀਤ ਸਿੰਘ ਦੀ ਯਾਦ ਵਿੱਚ ਕ੍ਰਿਕਟ ਦੇ 6ਵੇਂ ਟੂਰਨਾਮੈਂਟ ਦਾ ਆਯੋਜਨ ਕਰਕੇ ਨੌਜਵਾਨਾਂ ਅੰਦਰ ਖੇਡ ਦੀ ਭਾਵਨਾ ਨੂੰ ਵਧਾਉਣ ਲਈ ਵੱਡੇ ਇਨਾਮ ਰੱਖੇ ਗਏ ਹਨ, ਜਿਸ ਵਿੱਚ ਪਹਿਲਾ ਇਨਾਮ 1 ਲੱਖ ਅਤੇ ਦੂਜਾ ਇਨਾਮ 60 ਹਜਾਰ ਦੀ ਰਾਸ਼ੀ ਦੇ ਰੱਖੇ ਗਏ ਹਨ।ਹਰਪਾਲ ਸੋਨੂੰ ਨੇ ਅੱਗੇ ਕਿਹਾ ਕਿ ਇਸ ਤਰਾਂ ਦੇ ਟੂਰਨਾਮੈਂਟ ਨੌਜਵਾਨ ਪੀੜੀ ਨੂੰ ਜਿਥੇ ਨਸ਼ਿਆਂ ਤੋਂ ਦੂਰ ਰੱਖਣ ਲਈ ਸਹਾਈ ਸਿੱਧ ਹੁੰਦੇ ਹਨ, ਉਸ ਦੇ ਨਾਲ ਨਾਲ ਖੇਡਾਂ ਸਾਨੂੰ ਦਿਮਾਗੀ ਤੌਰ ਤੇ ਦ੍ਰਿੜ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।ਕਲੱਬ ਦੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਹਰਪਾਲ ਸਿੰਘ ਸੋਨੂੰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕ੍ਰਿਕਟ ਟੂਰਨਾਮੈਂਟ ਵਿੱਚ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਯਾਦਗਾਰੀ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਦਾ ਫਾਈਨਲ ਮੈਚ 3 ਦਸੰਬਰ ਨੂੰ ਹੋਵੇਗਾ।
ਇਸ ਮੌਕੇ ਭੂਪੀ, ਸਤਪਾਲ ਬਹਿਣੀਵਾਲ, ਟੋਨੀ, ਗੁਲਸ਼ਨ, ਰਿੰਕੂ ਤੇ ਨਵਦੀਪ ਆਦਿ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …