Friday, June 21, 2024

ਭਾਜਪਾ ਦੀ ਜਿੱਤ ਦੀ ਖੁਸ਼ੀ ‘ਚ ਵਰਕਰਾਂ ਨੇ ਵੰਡੇ ਲੱਡੂ

ਭੀਖੀ, 6 ਦਸੰਬਰ (ਕਮਲ ਜ਼ਿੰਦਲ) – ਭਾਜਪਾ ਦੀ ਤਿੰਨ ਰਾਜਾਂ ਵਿੱਚ ਸਰਕਾਰ ਬਣਨ ‘ਤੇ ਬੀ.ਜੇ.ਪੀ ਦੇ ਜੋਗਾ ਮੰਡਲ ਤੋਂ ਪ੍ਰਧਾਨ ਦਰਸ਼ਨ ਸਿੰਘ ਅਤਲਾ ਦੀ ਅਗਵਾਈ ਵਿੱਚ ਵਰਕਰਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਅਤਲਾ ਨੇ ਕਿਹਾ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਵਿੱਚ ਭਾਜਪਾ ਦੀ ਬਹੁਮਤ ਨਾਲ ਸਰਕਾਰ ਬਣਨ ਨਾਲ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।2024 ਵਿੱਚ ਵੀ ਦੇਸ਼ ਅੰਦਰ ਭਾਜਪਾ ਦੀ ਮੁੜ ਸਰਕਾਰ ਬਣੇਗੀ।ਇਸ ਮੌਕੇ ਤੇ ਸਕੱਤਰ ਪ੍ਰਵੀਨ ਕੁਮਾਰ, ਕਰਨੈਲ ਸਿੰਘ, ਤਰਲੋਚਨ ਸਿੰਘ, ਰਾਮ ਸਿੰਘ, ਸੇਵਕ ਸਿੰਘ ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …