Tuesday, February 27, 2024

ਕਾਲੀ ਮਾਤਾ ਮੰਦਰ ਕਮੇਟੀ ਦੁਆਰਾ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ

ਭੀਖੀ, 6 ਦਸੰਬਰ (ਕਮਲ ਜ਼ਿੰਦਲ) – ਸ਼੍ਰੀ ਕਾਲੀ ਮਾਤਾ ਮੰਦਰ ਚੈਰੀਟੇਬਲ ਐਂਡ ਵੈਲਫੇਅਰ ਕਮੇਟੀ ਦੁਆਰਾ ਸਲਾਨਾ ਮੂਰਤੀ ਸਥਾਪਨਾ ਸਮਾਗਮ ਅਤੇ ਬਾਬਾ ਰਾਮ ਦਾਸ ਜੀ ਦੀ ਬਰਸੀ ਨੂੰ ਲੈ ਕੇ ਰੋਜ਼ਾਨਾ ਨਗਰ ਵਿੱਚ ਸਵੇਰੇ 5.00 ਵਜੇ ਪ੍ਰਭਾਤ ਫੇਰੀ ਕੱਢੀ ਜਾਂਦੀ ਹੈ।ਕਮੇਟੀ ਪ੍ਰਧਾਨ ਪਵਨ ਕੁਮਾਰ ਅਤੇ ਵਿਵੇਕ ਜੈਨ ਬੱਬੂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਕਾਲੀ ਜੀ ਦਾ ਮੂਰਤੀ ਸਥਾਪਨਾ ਸਮਾਰੋਹ ਅਤੇ ਬਾਬਾ ਰਾਮ ਦਾਸ ਜੀ ਦੀ ਬਰਸੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ।11 ਦਸੰਬਰ ਨੂੰ ਰਮਾਇਣ ਪ੍ਰਕਾਸ਼, 12 ਨੂੰ ਸ੍ਰੀ ਰਾਮਾਇਣ ਦੇ ਭੋਗ ਅਤੇ 13 ਤਰੀਖ ਨੂੰ ਸ਼ਾਹੀ ਇਸ਼ਨਾਨ, ਚੋਲਾ ਰਸਮ ਅਤੇ ਰਾਤ ਦੇ ਸਮੇਂ ਮਾਤਾ ਜੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …