Wednesday, November 13, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਨਾਲ ਮਨਾਇਆ – ਖੇਡ ਦਿਵਸ

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ) – ਡੀ.ਏ,ਵੀ ਇੰਟਰਨੈਸ਼ਨਲ ਸਕੂਲ ਵਿਖੇ ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਵਿਦਿਅਰਥੀਆਂ ਲਈ ਖੇਡ ਦਿਵਸ ਡਾ ਆਯੋਜਨ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ‘ਚ ਕੀਤਾ ਗਿਆ।ਇਸ ਅਵਸਰ ‘ਤੇ ਬੱਚਿਆਂ ਨੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਸੱਦਾ ਦਿੱਤਾ।ਡਾ. ਅੰਜ਼ਨਾ ਗੁਪਤਾ ਨੇ ਸਾਰਿਆਂ ਦਾ ਸਵਾਗਤ ਕੀਤਾ।ਉਨਾਂ ਕਿਹਾ ਕਿ ਕੈਡਾਂ ਸਾਡੇ ਜੀਵਨ ਦਾ ਜਰੂਰੀ ਹਿੱਸਾ ਹਨ।ਹਵਾ ਵਿੱਚ ਗੁਬਾਰੇ ਉਡਾ ਕੇ ਖੇਡਾਂ ਦਾ ਸ਼ੁਭਆਰੰਭ ਕੀਤਾ ਗਿਆ।
ਦੂਜੀ ਕਲਾਸ ਦੇ ਬੱਚਿਆਂ ਨੇ ਮਾਰਚ ਪਾਸਟ ਕਰਕੇ ਮਹਿਮਾਨਾਂ ਦੇ ਸਵਾਗਤ ਲਈ ਡਾਂਸ ਅਤੇ ਪੀ.ਟੀ ਤੇ ਲੇਜਿਅਮ ਦਾ ਸ਼ੋਅ ਦਿਖਾਇਆ।ਇਸ ਤੋਂ ਇਲਾਵਾ ਬੱਚਿਆਂ ਨੇ ਟੈਡੀ ਬੇਯਰ ਰੇਸ, ਹੂਲਾਹੂਪ ਰੇਸ, ਫ੍ਰਾਗਰੇਸ ਅਤੇ ਗੇਂਦ ਦਾ ਸੰਤੁਲਨ ਰੱਖਦੇ ਹੋਏ ਰੇਸ ‘ਚ ਭਾਗ ਲਿਆ।ਬੱਚਿਆਂ ਦੇ ਦਾਦਾ ਦਾਦੀ ਅਤੇ ਨਾਨਾ-ਨਾਨੀ ਨੇ ਮਿਊਜੀਕਲ ਚੇਯਰ ਪ੍ਰਤਿਯੋਗਿਤਾ ‘ਚ ਹਿੱਸਾ ਲਿਆ।ਅਧਿਆਪਕਾਂ ਨੇ ਮੂੰਹ ਵਿੱਚ ਚਮਚ ‘ਤੇ ਨਿੰਬੂ ਰੱਖ ਕੇ ਰੇਸ ਲਗਾਈ।ਐਲ.ਕੇ.ਜੀ ਅਤੇ ਯੂ.ਕੇ.ਜੀ ਦਅਿਾਂ ਬੱਚੀਆਂ ਨੇ ਪੰਜਾਬੀ ਲੋਕ ਗੀਤਾਂ ‘ਤੇ ਗਿੱਧਾ ਪੇਸ਼ ਕੀਤਾ।ਤੀਜੀ ਕਲਾਸ ਤੋਂ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਨੇ ‘ਜਯ ਹੋ’ ਗੀਤ ਨਾਲ ਸਕੂਲ ਖੇਡਾਂ ਬਾਰੇ ਜਾਣਕਾਰੀ ਦਿੱਤੀ।ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸਕੂਲ ਵਿਦਿਆਰਥੀ ਯੋਗਾ, ਬੈਡਮਿੰਟਨ, ਕਰਾਟੇ, ਕ੍ਰਿਕੇਟ, ਰੱਸਾ ਕਸੀ ਅਤੇ ਅਨੇਕਾਂ ਖੇਡਾਂ ਵਿੱਚ ਜਿਲ੍ਹਾ, ਸੂਬਾ ਅਤੇ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈ ਕੇ ਅਨਗਿਣਤ ਪੁਰਸ਼ਕਾਰ ਪ੍ਰਾਪਤ ਕਰਦੇ ਹਨ।ਉਨਾਂ ਨੇ ਖੇਡ ਦਿਵਸ ‘ਤੇ ਜੇਤੂ ਖਿਡਾਰੀਆਂ ਨੂੰ ੀੲਨਾਮ ਵੀ ਤਕਸੀਮ ਕੀਤੇ।ਖੇਡ ਸਮਾਗਮ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ।

Check Also

ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …