Tuesday, December 17, 2024

22ਵੇਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ ਦੇ ਜੇਤੂਆਂ ਨੂੰ ਵੰਡੇ ਇਨਾਮ

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼਼ਨਲ ਕਮੇਟੀ ਵਲੋਂ 15 ਤੋਂ 30 ਨਵੰਬਰ ਤੱਕ ਕਰਵਾਏ ਗਏ 22ਵੇਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਟੂਰਨਾਮੈਂਟ ਤਹਿਤ ਵੱਖ-ਵੱਖ ਦੀਵਾਨ ਸਕੂਲਾਂ ਵਿਚ ਕਰਵਾਈਆਂ ਗਈਆਂ ਖੇਡਾਂ ‘ਚ ਜੇਤੂ ਸਕੂਲ ਟੀਮਾਂ, ਬੈਸਟ ਖਿਡਾਰੀਆਂ, ਓਵਰ ਆਲ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਦੀਵਾਨ ਦੇ ਸਰਪ੍ਰਸਤ ਅਤੇ ਸਕੂਲ ਦੇ ਮੈਂਬਰ ਇੰਚਾਰਜ਼ ਰਾਜਮਹਿੰਦਰ ਸਿੰਘ ਮਜੀਠਾ, ਐਜੂਕਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ ਅਤੇ ਸਕੂਲ ਮੈਂਬਰ ਇੰਚਾਰਜ਼ ਮਨਮੋਹਨ ਸਿੰਘ, ਇੰਜੀ: ਜਸਪਾਲ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ।ਸਮਾਰੋਹ ਦੀ ਸ਼ੁਰੂਆਤ ਸਕੂਲ ਸ਼ਬਦ ਨਾਲ ਕੀਤੀ ਗਈ।ਦੀਵਾਨ ਦੇ ਸਥਾਨਕ ਪ੍ਰਧਾਨ ਅਤੇ ਸਪੋਰਟਸ ਕਨਵੀਨਰ ਸੰਤੋਖ ਸਿੰਘ ਸੇਠੀ ਵਲੋਂ ਸਪੋਰਟਸ ਰਿਪੋਰਟ ਵਿੱਚ ਵਿਦਿਆਰਥੀਆਂ ਦੀ ਖੇਡਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਦੱਸਿਆ ਗਿਆ।ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਚੰਗੀ ਸਿਹਤ, ਸਰੀਰਕ ਉਰਜਾ ਅਤੇ ਦਿਮਾਗੀ ਤੰਦੁਰਸਤੀ ਲਈ ਖੇਡਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਜਿਥੇ ਸਿੱਖੀ-ਸਿੱਖਿਆ ਲਈ ਤਤਪਰ ਹੋ ਕੇ ਕੰਮ ਕਰ ਰਹੀ ਹੈ ਉਥੇ ਦੀਵਾਨ ਸਕੂਲਾਂ ਵਿਚ ਖੇਡਾਂ ਦੇ ਵਿਕਾਸ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਉਹਨਾਂ ਬੱਚਿਆਂ ਨੂੰ ਖੇਡਾਂ ਦੋਰਾਨ ਅਨੁਸਾਸ਼ਨ ਕਾਇਮ ਰੱਖਦਿਆਂ ਈਰਖਾ ਭਾਵਨਾ ਤੋ ਬੱਚ ਕੇ ਪੂਰੀ ਮਿਹਨਤ ਅਤੇ ਲਗਨ ਨਾਲ ਖੇਡਣ ਲਈ ਪ੍ਰੇਰਿਆ।
ਡਾਇਰੈਕਟਰ ਸਪੋਰਟਸ ਸ੍ਰੀਮਤੀ ਅੰਮ੍ਰਿਤਪਾਲ ਕੌਰ ਨੇ ਟੂਰਨਾਮੈਂਟਸ ਦੇ ਨਤੀਜੇ ਐਲਾਨਦਿਆਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਵਲੋਂ ਆਯੋਜਿਤ ਉਕਤ ਟੂਰਨਾਮੈਂਟ ਤਹਿਤ ਪ੍ਰਾਇਮਰੀ, ਅੰਡਰ-14, ਅੰਡਰ-17 ਅਤੇ ਅੰਡਰ-19 ਲਈ ਵੱਖ-ਵੱਖ ਦੀਵਾਨ ਸਕੂਲਾਂ ਵਿਚ ਕੁੱਲ 70 ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਨਤੀਜਿਆਂ ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਓਵਰ ਆਲ ਖੇਡਾਂ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਪਹਿਲੇ ਸਥਾਨ ‘ਤੇ ਰਿਹਾ ਜਦ ਕਿ ਐਥਲੈਟਿਕਸ ਵਿਚ ਓਵਰ ਆਲ ਟਰਾਫੀ ਤਰਨਤਾਰਨ ਸੀ.ਕੇ.ਡੀ ਸਕੂਲ ਨੂੰ ਅਤੇ ਪ੍ਰਾਇਮਰੀ ਸਪੋਰਟਸ ਦੀਆਂ ਵੱਖ-ਵੱਖ ਖੇਡਾਂ ਵਿਚ ਅਸਲ ਉਤਾਰ, ਨੋਸ਼ਹਿਰਾ ਪੰਨੂਆਂ ਅਤੇ ਪੰਡੋਰੀ ਖਜ਼ੂਰ ਦੇ ਦੀਵਾਨ ਸਕੂਲਾਂ ਨੇ ਓਵਰ ਆਲ ਟਰਾਫੀ ਤੇ ਮੱਲ ਮਾਰੀ।ਵੱਖੋ-ਵੱਖ ਸ਼੍ਰੇਣੀਆਂ ਦੇ 50 ਬੈਸਟ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਟੂਰਨਾਮੈਂਟਾਂ ਦੇ ਸਫਲ ਆਯੋਜਨ ਲਈ ਸਹਿਯੋਗੀ ਰਹੇ ਦੀਵਾਨ ਮੈਂਬਰਾਂ, ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ, ਪ੍ਰਿੰਸੀਪਲਾਂ਼ ਅਤੇ ਹੋਰ ਸਟਾਫ ਨੂੰ ਸਨਮਾਨਿਤ ਕੀਤਾ ਗਿਆ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਆਏ ਮਹਿਮਾਨਾਂ ਦਾ ਧੰਨਵਾਦ ।
ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਐਡੀ. ਆਨਰੇਰੀ ਸਕੱਤਰਾਂ ਵਿੱਚ ਸ਼ਾਮਲ ਜਸਪਾਲ ਸਿੰਘ ਢਿੱਲੋਂ ਅਤੇ ਹਰਜੀਤ ਸਿੰਘ ਤਰਨਤਾਰਨ, ਮਨਮੋਹਨ ਸਿੰਘ, ਪ੍ਰੋ. ਸੂਬਾ ਸਿੰਘ, ਪ੍ਰੋ. ਭੂਪਿੰਦਰ ਸਿੰਘ ਸੇਠੀ, ਰਮਨੀਕ ਸਿੰਘ ਫਰੀਡਮ, ਤਰਲੋਚਨ ਸਿੰਘ, ਤੇਜਿੰਦਰਪਾਲ ਸਿੰਘ, ਨਵਤੇਜ਼ ਸਿੰਘ ਨਾਰੰਗ, ਰਬਿੰਦਰਬੀਰ ਸਿੰਘ ਭੱਲਾ, ਅਵਤਾਰ ਸਿੰਘ ਘੁੱਲਾ, ਹਰਜੀਤ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਹਰਿੰਦਰਪਾਲ ਸਿੰਘ ਸੇਠੀ, ਕੁਲਜੀਤ ਸਿੰਘ ਸਾਹਨੀ, ਸ੍ਰ.ਹਰਵਿੰਦਰਪਾਲ ਸਿੰਘ ਚੁੱਘ, ਸ੍ਰ.ਪ੍ਰਭਜੋਤ ਸਿੰਘ ਸੇੇਠੀ, ਰਜਿੰਦਰ ਸਿੰਘ ਮਰਵਾਹਾ, ਜਤਿੰਦਰਬੀਰ ਸਿੰਘ, ਸੁਖਰਾਜ ਬਹਾਦਰ ਸਿੰਘ, ਜੋਗਿੰਦਰ ਸਿੰਘ, ਡਾਇਰੈਕਟਰ ਸਪੋਰਟਸ ਸ੍ਰੀਮਤੀ ਅੰਮ੍ਰਿਤਪਾਲ ਕੋਰ, ਡਾਇਰੈਕਟਰ ਐਜੂਕੇਸ਼ਨ ਡਾ. ਏ.ਪੀ ਸਿੰਘ ਚਾਵਲਾ, ਡਿਪਟੀ ਡਾਇਰੈਕਟਰ ਸਪੋਰਟਸ ਦੀਪਇੰਦਰ ਸਿੰਘ ਅਤੇ ਵੱਡੀ ਗਿਣਤੀ ‘ਚ ਦੀਵਾਨ ਦੇ ਪ੍ਰਿੰਸੀਪਲ ਅਤੇ ਸਟਾਫ ਹਾਜ਼ਰ ਸਨ।

 

 

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …