ਸਮਰਾਲਾ, 9 ਦਸੰਬਰ (ਇੰਦਰਜੀਤ ਸਿੰਘ ਕੰਗ) – ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵਲੋਂ ਉੱਘੇ ਗਜ਼ਲਗੋ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਤੀਜ਼ਾ ਸਾਹਿਤਕ ਸਮਾਗਮ ਕਰਵਾਇਆ ਗਿਆ।ਮਹਿਮਾਨਾਂ ਅਤੇ ਸਥਾਨਕ ਸ਼ਾਇਰਾਂ/ਗੀਤਕਾਰਾਂ ‘ਤੇ ਆਧਾਰਿਤ ਇਹ ਮੁਸ਼ਾਇਰਾ ਯਾਦਗਾਰੀ ਹੋ ਨਿਬੜਿਆ।ਪ੍ਰਧਾਨਗੀ ਮੰਡਲ ’ਚ ਡਾ. ਗੁਰਇਕਬਾਲ ਸਿੰਘ, ਡਾ. ਕਿਰਪਾਲ ਸਿੰਘ, ਕੁਲਦੀਪ ਗਰੇਵਾਲ ਮਕਸੂਦੜਾ, ਸਿਮਰਨਜੀਤ ਸਿੰਘ ਕੰਗ, ਅਵਤਾਰ ਸਿੰਘ ਉਟਾਲਾਂ, ਗੁਰਭਗਤ ਸਿੰਘ ਭੈਣੀ ਸਾਹਿਬ ਸ਼ਾਮਲ ਹੋਏ।ਮੰਚ ਸੰਚਾਲਕ ਰਾਜਵਿੰਦਰ ਸਮਰਾਲਾ ਦੇ ਸੱਦੇ ‘ਤੇ ਮੁਸ਼ਇਰੇ ਦਾ ਆਗ਼ਾਜ਼ ਤ੍ਰੈਲੋਚਨ ਲੋਚੀ ਦੀ ਗ਼ਜ਼ਲ ‘ਬੜਾ ਗੁਸਤਾਖ਼ ਹੈ ਇਹ ਸ਼ਹਿਰ ਤੇਰਾ, ਕਿ ਜਿੱਥੇ ਸਹਿਮ ਕੇ ਹੁੰਦਾ ਸਵੇਰਾ।ਨਗਰ ਨੂੰ ਨੀਂਦ ਐਨੀ ਕਿਉਂ ਪਿਆਰੀ, ਚਿਰਾਗੋਂ ਸੱਖਣਾ ਹੈ ਹਰ ਬਨੇਰਾ।ਰਵਿੰਦਰ ਰਵੀ-ਇਨ੍ਹਾਂ ਨੇ ਪੂਰੇ ਕਦੇ ਨਹੀਂ ਹੋਣਾ, ਆਪਣੇ ਸੁਪਨੇ ਸਜਾ ਨਾ ਰਾਤ ਨੂੰ।ਹਰਬੰਸ ਮਾਲਵਾ-ਹੌਲੀ ਹੌਲੀ ਫੇਰ ਵਗ ਪਈ, ਮੇਰੇ ਸੁਪਨੇ ਉਲੀਕਦੀ ਹਵਾ।ਕਮਲ ਨੂਰ-ਯਾਦ ਤੇਰੀ ਦੇ ਛਿੱਟੇ ਦਿਲ ਤੋਂ ਜਾਂਦੇ ਨਈਂ, ਦਿਲ ਨੂੰ ਗੰਗਾ ਜਲ ਨਾਲ ਧੋ ਕੇ ਦੇਖਿਐ।ਸੁਖਦੀਪ ਔਜਲਾ-ਹਰ ਇਕ ਪੰਛੀ ਦਾ ਇਕ ਜ਼ਮਾਨਾ ਹੁੰਦਾ ਹੈ, ਬਾਰਸ਼ ਦਾ ਗਿਰਨਾ ਤੇ ਬਹਾਨਾ ਹੁੰਦਾ ਹੈ।ਐਡਵੋਕੇਟ ਗੁਰਮੀਤ-ਨਦੁੱਖਾਂ ਕੋਲੋਂ ਡਰ ਨਈਂ ਸਕਦੇ, ਐਨੀ ਛੇਤੀ ਮਰ ਨਈਂ ਸਕਦੇ, ਤੇਰੀ ਖਾਤਰ ਖੜ੍ਹੇ ਹਾਂ ਕੰਢੇ, ਇਹ ਨਾ ਸੋਚੀਂ ਤਰ ਨਹੀਂ ਸਕਦੇ।ਪਾਲੀ ਗਿੱਦੜਬਾਹਾ-ਕਵਿਤਾ ਵਰਗਾ ਲੱਗਦਾ ਸੀ ਉਹ, ਵਕਤ ਆਏ ਤੋਂ ਹੋਰ ਨਿਕਲਿਆ, ਸਾਧੂਆਂ ਵਰਗੇ ਸ਼ਬਦ ਸੀ ਉਹਦੇ, ਉਹ ਸੱਜਣ ਪਰ ਚੋਰ ਨਿਕਲਿਆ।ਨਰਿੰਦਰ ਮਣਕੂ ਜ਼ਮਾਨੇ ਦੀ ਕਰਾਂ ਪ੍ਰਵਾਹ, ਜ਼ਮਾਨਾ ਘੱਟ ਕਦ ਕਰਦੈ।ਨਰੇਸ਼ ਨਿਮਾਣਾ-ਹੱਥ ’ਚ ਵਹਿੰਦੇ ਲਹੂ ’ਤੇ ਕਿਸੇ ਦੀ ਨਜ਼ਰ ਨਾ ਪਈ, ਲਾੜੇ ਦੀ ਨਜ਼ਰ ਹੈ ਦਾਜ਼ ਵਾਲੀ ਕਾਰ ‘ਤੇ।ਦੀਪ ਦਿਲਬਰ-ਪਾਣੀ ਵਰਗੀ ਜ਼ਿੰਦਗੀ ਮੇਰੀ, ਪਾਣੀ ਜਿਹਾ ਸੁਭਾਅ।ਨੇਤਰ ਮੁੱਤੋਂ-ਝੱਟ ਮੇਰੇ ਸਨਮੁੱਖ ਹੁੰਦੇ ਰੋਟੀ ਮੰਗ ਦੇ ਦਾਦਾ ਜੀ, ਮੈਂ ਸੋਚਦਾਂ ਭੁੱਖ ਤਾਂ ਭੁੱਖ ਹੁੰਦੀ ਹੈ। ਸੁਖਦੇਵ ਕੁਕੂ-ਕਿਉਂ ਦਾਅਵੇ ਮੁੱਦਤਾਂ ਦੇ ਬੰਨ੍ਹੇ, ਤੂੰ ਗਾਫ਼ਲਾ ਪਸਾਰੀ ਬੈਠਾਂ ਪੈਰ।ਕਮਲਦੀਪ ਜਲੂਰ-ਉਹਦੇ ਬਾਰੇ ਲੋਕਾਂ ਤੋਂ ਅਸੀਂ ਕੁੱਝ ਹੋਰ ਸੁਣਦੇ ਹਾਂ, ਕਹੇ ਜੋ ਖ਼ੁਦ ਨੂੰ ਚੌਕੀਦਾਰ ਉਸਨੂੰ ਚੋਰ ਸੁਣਦੇ ਹਾਂ।ਤਰਸੇਮ ਨੂਰ-ਇਹ ਇੱਟਾਂ ਬੇਹੁਨਰ ਧਰੀਆਂ ਨੇ ਕਿੱਦਾਂ, ਤੂੰ ਨੀਹਾਂ ਘਰ ਦੀਆਂ ਭਰੀਆਂ ਨੇ ਕਿੱਦਾਂ, ਜੜ੍ਹਾਂ ਵਿੱਚ ਜ਼ਹਿਰ ਦੀ ਕੋਈ ਕਮੀ ਨਹੀਂ, ਇਹ ਫਸਲਾਂ ਫੇਰ ਵੀ ਹਰੀਆਂ ਨੇ ਕਿੱਦਾਂ। ਦਲਜਿੰਦਰ ਇਟਲੀ-ਚੁੱਪ ਤੋਂ ਵੀ ਅੱੱਗੇ ਤੁਰ ਜਾਣਾ, ਫਿਰ ਖੁਰ ਜਾਣਾ।ਫਿਰ ਆਏ ਮੁਸ਼ਾਇਰਾ ਲੁੱਟਣ ਲਈ ਜ਼ਨਾਬ ਸਰਦਾਰ ਪੰਛੀ-ਖੂਨ ਕੀ ਇਕ ਬੂੰਦ ਵੀ ਨਹੀਂ ਗਿਰਤੀ, ਮੇਰਾ ਕਾਤਿਲ ਕਮਾਲ ਕਰਤਾ ਹੈ।ਯਾ ਤਬੱਸਮ ਸੇ ਮਾਰ ਦੇਤਾ ਹੈ, ਯਾ ਨਜ਼ਰ ਸੇ ਹਲਾਲ ਕਰਤਾ ਹੈ।ਬਹੁਤ ਕਮ ਲੋਗ ਹੈਂ ਜੋ ਮੁਖ਼ਤਲਿਫ਼ ਰੰਗੋਂ ਮੇਂ ਜੀਤੇ ਹੈਂ, ਬਹੁਤ ਕਮ ਲੋਗ ਆਤੇ ਹੈਂ ਜਹਾਂ ਮੇਂ ਕਹਿਕਸ਼ਾਂ ਬਨ ਕਰ।
ਇਸ ਮੌਕੇ ਨਨਕਾਣਾ ਸਾਹਿਬ ਸਕੂਲ ਦੇ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਢਿੱਲੋਂ, ਕਿਰਪਾਲ ਸਿੰਘ ਪੰਨੂੰ ਕੈਨੇਡਾ, ਖੋਜ਼ੀ ਰਘਬੀਰ ਸਿੰਘ ਭਰਤ, ਕਰਮਜੀਤ ਸਿੰਘ ਆਜ਼ਾਦ, ਸੁਰਜੀਤ ਵਿਸ਼ਾਦ, ਕੁਲਵੰਤ ਤਰਕ, ਮਾ. ਦਲੀਪ ਸਿੰਘ, ਨਵ ਸੰਗੀਤ, ਮਾ. ਪ੍ਰੇਮ ਨਾਥ, ਨਵ ਸਫ਼ਰ, ਰਤਨ ਸਿੰਘ ਕਕਰਾਲਾ, ਆਤਮਾ ਸਿੰਘ ਕੋਟਾਲਾ, ਕਾਮਰੇਡ ਬੰਤ ਸਿੰਘ, ਨਵਚੇਤਨ, ਮੁੱਖ ਅਧਿਆਪਕ ਲਖਵੀਰ ਸਿੰਘ, ਜਤਿੰਦਰ ਕੌਰ ਬੁਆਲ, ਡਾ. ਗਗਨਪ੍ਰੀਤ ਕੌਰ, ਜਸਕੀਰਤ ਸਿੰਘ ਮਾਨਸਾ, ਸੁਰਿੰਦਰ ਕੌਰ ਮਾਂਗਟ, ਕੁਲਦੀਪ ਸਿੰਘ ਮਾਣੇਵਾਲ, ਰਾਜਿੰਦਰ ਸਿੰਘ ਕੁੱਲੇਵਾਲ, ਹਰਮਿੰਦਰ ਸਿੰਘ ਗਿੱਲ, ਸਿਕੰਦਰ ਸਿੰਘ ਉਟਾਲਾਂ, ਲਖਵਿੰਦਰ ਪਾਲ ਸਿੰਘ, ਸ਼ਾਹੀ ਸਪਰੋਟਸ ਕਾਲਜ ਦੇ ਵਿਦਿਆਰਥੀ ਆਦਿ ਸਰੋਤਾਜਨ ਵੱਡੀ ਗਿਣਤੀ ;ਚ ਹਾਜ਼ਰ ਸਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ
ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …